ਜਿਹੜੇ ਤੁਰ ਗਏ ਨਾ ਮੁੜਦੇ ਆ
ਜ਼ਿੰਦਗੀ ਨੂੰ ਘੁਣ ਲੱਗ ਜਾਂਦੇ ਆ
ਰੋਏ ਤੇ ਕਦੇ ਦੁੱਖ਼ ਦੂਰ ਨਹੀਂ ਹੁੰਦੇ
ਦਿਲਾ ਨਾ ਰੋਈ ਜਾ, ਪੱਥਰਾਂ ਦੇ ਬੁੱਤ ਕਦੇ ਬੋਲਦੇ ਨੀ ਹੁੰਦੇ।
ਦਿਲਾ ਨਾ ਰੋਈ ਜਾ।।
ਐਵੇਂ ਅੱਖੀਆਂ ਚੋਂ ਹੰਝੂ ਵਹਾਈ ਨਾ
ਰੱਬ ਨੂੰ ਬੁਰਾ ਤੂੰ ਕਦੇ ਮਨਾਈ ਨਾ
ਜਿੰਨੇ ਲਿਖੇ ਨੇ ਸਵਾਸ ਪੂਰੇ ਕਰਨੇ ਹੁੰਦੇ
ਦਿਲਾ ਨਾ ਰੋਈ ਜਾ , ਪੱਥਰਾਂ ਦੇ ਬੁੱਤ ਕਦੇ ਬੋਲਦੇ ਨੀ ਹੁੰਦੇ ।।
ਦਿਲ ਨਾ ਰੋਈ ਜਾ ।।
ਕਈਆਂ ਦੇ ਧੀ ਪੁੱਤ ਮਾਪੇ ਤੁਰ ਗਏ
ਕਈਆਂ ਦੇ ਜੀਵਨ ਸਾਥੀ ਤੁਰ ਗਏ
ਗਵਾਚੀਆਂ ਰੂਹਾਂ ਨੂੰ ਕਦੇ ਟੋਲਦੇ ਨੀ ਹੁੰਦੇ।
ਦਿਲਾ ਨਾ ਰੋਈ ਜਾ, ਪੱਥਰਾਂ ਦੇ ਬੁੱਤ ਕਦੇ ਬੋਲਦੇ ਨੀ ਹੁੰਦੇ।।
ਦਿਲਾ ਨਾ ਰੋਈ ਜਾ।।
ਸਿਆਣੇ ਮੰਜੇ ਤੇ ਜਦੋਂ ਪੈ ਜਾਂਦੇ
ਪੁੱਤ ਨਿਆਈਂ ਮੌਤ ਤੁਰ ਜਾਂਦੇ
ਇਹ ਦੁੱਖਾਂ ਵਾਲੇ ਪਹਾੜ ਕਿਸੇ ਤੋਂ ਚੱਕ ਨੀ ਹੁੰਦੇ
ਦਿਲਾ ਨਾ ਰੋਈ ਜਾ, ਪੱਥਰਾਂ ਦੇ ਬੁੱਤ ਕਦੇ ਬੋਲਦੇ ਨੀ ਹੁੰਦੇ।।
ਦਿਲਾ ਨਾ ਰੋਈ ਜਾ।।
ਕਿਸੇ ਤੋਂ ਇਹ ਕਦੇ ਖਰੀਦ ਨੀ ਹੋਣੇ
ਸਾਹਾਂ ਵਾਲੇ ਦੁਨੀਆਂ ਚ ਬਜ਼ਾਰ ਨੀ ਹੋਣੇ
ਹੱਥੀਂ ਕਾਜ਼ ਰਚਾਏ ਕੇ ਹਾਕਮ ਮੀਤ ਮੁੜ ਟੋਲ ਨੀ ਹੁੰਦੇ
ਦਿਲਾ ਨਾ ਰੋਈ ਜਾ, ਪੱਥਰਾਂ ਦੇ ਬੁੱਤ ਕਦੇ ਬੋਲਦੇ ਨੀ ਹੁੰਦੇ।।
ਦਿਲਾ ਨਾ ਰੋਈ ਜਾ।।