ਸਾਉਣ ਮਹੀਨਾ ਆਇਆ ਤੇ ਲਿਸ਼ਕਣ ਬੱਦਲ ਕਾਲ਼ੇ,
ਮੀਂਹ ਪੈਂਦਾ ਜ਼ੋਰਾਂ ਦਾ ਤੇ ਵਗਦੇ ਨਦੀਆਂ ਨਾਲ਼ੇ।
ਰਾਹਾਂ ਦੇ ਸੀਨੇ ਤੇ ਪੈਣ ਠੰਡੀਆਂ ਠਾਰ ਫੁਹਾਰਾਂ,
ਡੰਡੀਆਂ ਤੇ ਭੰਗੜੇ ਪਾਵਣ ਮਿਰਗਾਂ ਦੀਆਂ ਡਾਰਾਂ।
ਮੇਲੇ ਨੂੰ ਜਾਂਦੇ ਗੱਭਰੂ ਨਾਲੇ ਸੁੰਦਰ ਨਾਰਾਂ,
ਹਵਾ ਚੋਂ ਸੁਣਾਈ ਦੇਣ ਦੇਸ਼ ਭਗਤਾਂ ਦੀਆਂ ਵਾਰਾਂ।
ਗੋਰੀ ਦੇ ਨੱਕ ਦਾ ਕੋਕਾ ਧੁੱਪ ‘ਚ ਲਿਸ਼ਕਾਂ ਮਾਰੇ,
ਜੋੜੀ ਬੈਠੀ ਡਾਚੀ ਤੇ ਲੈਂਦੀ ਖ਼ੂਬ ਨਜ਼ਾਰੇ।
ਚੀਰੇ ਵਾਲ਼ੀ ਪੱਗ ਫੱਬਦੀ ਚੁੰਨੀ ਤਾਰਿਆਂ ਵਾਲ਼ੀ,
ਬਲਦਾਂ ਵਾਲ਼ੀ ਗੱਡੀ ਨੂੰ ਰਾਹ ਛੱਡਦੇ ਨੇ ਹਾਲੀ।