ਚੁਗਲ ਖੋਰ (ਕਵਿਤਾ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਚੁਗਲ ਖੋਰ ਨਾ ਚੁਗਲੀਓ ਕਦੇ ਵਾਝ ਆਉਂਦੇ,
ਭਾਵੇਂ ਕੱਟ ਕੱਟ ਦਿਓ ਜੀ ਪੋਰੀਆਂ ਪੋਰੀਆਂ ਨੂੰ।

ਲੱਖ ਪਰਦੇ ਰਖਿਓ, ਚਾਹੇ  ਲਇਓ ਭੇੜ ਬੂਹੇ ,
ਲੱਭ ਲੈਂਦੇ ਨੇਂ ਉਹ ਨਿੱਕੀਆਂ ਚੋਰ ਮੋਰੀਆਂ ਨੂੰ।

ਅਮਲ ਉਹਨਾਂ ਨੂੰ ਇਸ ਦਾ ਇੰਝ ਲੱਗਾ ਹੁੰਦਾ,
ਜਿਵੇਂ ਬਿਨ ਨਸ਼ੇ ਨੀਂਦ ਨਾ ਆਵੇ ਘੋਰੀਆਂ ਨੂੰ।

 ਲੱਖ ਵਸੇ ਕੋਈ ਉਹਨਾਂ ਦੀ ਹੈ ਇਹੀ ਦੁਨੀਆਂ,
' ਨਾਇਬ'ਨਾ ਜਾਣਦੇ ਕਸ਼ਮੀਰੀ ਲਾਹੌਰੀਆਂ ਨੂੰ।