ਗ਼ਜ਼ਲ (ਗ਼ਜ਼ਲ )

ਅਮਰਜੀਤ ਸਿੰਘ ਸਿਧੂ   

Email: amarjitsidhu55@hotmail.de
Phone: 004917664197996
Address: Ellmenreich str 26,20099
Hamburg Germany
ਅਮਰਜੀਤ ਸਿੰਘ ਸਿਧੂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਇਹ  ਵੇਖੋ  ਕੈਸਾ  ਰਾਜ  ਹੈ ਮੀਆਂ। 
ਬਦਮਾਸ਼ਾਂ ਦੇ ਸਿਰ ਤਾਜ ਹੈ ਮੀਆਂ। 

ਰਾਗਾਂ ਦੀ ਜਿਹੜਾ ਸਾਰ  ਨਾ ਜਾਣੇ, 
ਹੁਣ ਉਸ ਦੇ ਹੱਥ ਚ ਸਾਜ ਹੈ ਮੀਆਂ। 

ਹੈ ਰੰਗ ਲਗਾ ਅੱਜ ਸ਼ਕਲ ਬਦਲ ਕੇ, 
ਇਕ ਚਿੱੜੀ ਬਣਗੀ ਬਾਜ ਹੈ ਮੀਆਂ। 

ਸੱਚੇ ਨੂੰ ਫੜ ਵਿੱਚ ਜੇਲ ਪਾ ਦਿੱਤਾ, 
ਝੂਠੇ  ਦੀ  ਉੱਚੀ ਅਵਾਜ਼ ਹੈ ਮੀਆਂ। 

ਤਾਕਤ  ਸ਼ੈਤਾਨਾਂ ਹੱਥ ਜਦ ਆਈ, 
ਰਾਹਾਂ ਵਿਚ ਰੁਲਦੀ ਲਾਜ ਹੈ ਮੀਆਂ। 

ਨਾਂ   ਤੇਰਾ   ਲੈ   ਕੇ   ਲੁੱਟਦੇ   ਸਾਰੇ, 
ਪੜਦੇ ਬਾਣੀ ਜਾਂ ਨਮਾਜ ਹੈ ਮੀਆਂ। 

ਖੁਦ ਹੀ  ਕਰਕੇ  ਦੂਸ਼ਤ ਹਵਾ ਪਾਣੀ, 
ਫਿਰ ਵੀ ਕਰਦੇ ਨੇ ਨਾਜ ਹੈ ਮੀਆਂ। 

ਹੱਕਾਂ  ਦੀ   ਖਾਤਰ   ਵਾਰਨਾ ਆਪਾ, 
ਇਹ ਹੀ ਅਸਲੀ ਪਰਵਾਜ ਹੈ ਮੀਆਂ।

ਇਹ ਫੁੱਲ ਕਲੀਆਂ ਤੇ ਹਵਾ ਪਾਣੀ, 
ਅੱਲ੍ਹਾ  ਨੇ  ਦਿੱਤਾ  ਦਾਜ  ਹੈ  ਮੀਆਂ। 

ਹੈ ਮਨ ਵਿਚ ਸਿੱਧੂ ਧਾਰ ਕੇ ਤੁਰਿਆ, 
ਭੈੜੇ  ਦਾ  ਖੋਲਣਾ  ਪਾਜ  ਹੈ  ਮੀਆਂ।