ਦੁੱਧ ਰਿੜਕਦੀ ਬੇਬੇ ਮੇਰੀ,
ਜਪੁਜੀ ਸਾਹਿਬ ਦਾ ਪਾਠ ਸੁਣਾਏ ।
ਕਾੜ੍ਹਨੀ ਵਿੱਚ ਦੁੱਧ ਹੈ ਕੜਦਾ,
ਬਨੇਰੇ ਵਲ ਨੂੰ ਧੂੰਆਂ ਜਾਏ।
ਚੁੱਲ੍ਹੇ ਅੱਗੇ ਸੀ ਪੀੜ੍ਹੀ ਡਾਹੀ,
ਮਾਂ ਨੇ ਰੋਟੀ ਹੱਥ 'ਚ ਫੜਾਈ।
ਹਾਜਰੀ ਵੇਲ਼ੇ ਦਹੀਂ ਦਾ ਛੰਨਾ,
ਸਿਖਰ ਦੁਪਹਿਰੇ ਚੂਪਾਂ ਗੰਨਾ ।
ਚੁੱਲ੍ਹੇ ਉੱਤੇ ਸਾਗ ਹੈ ਰਿੱਝਦਾ,
ਅੱਗ ਸੇਕਣ ਬਾਪੂ ਬਹਿੰਦਾ।
ਸੁੱਕੇ ਗੋਹੇ ਦੀ ਅੱਗ ਮੱਚੇ,
ਸੇਕ ਤੌੜੀ ਨੂੰ ਲੱਗਦਾ ਰਹਿੰਦਾ।