ਮੱਥਾ ਮੇਰਾ ਉਹ ਚੁੰਮ ਰਹਿੰਦੀ
ਗਲਵੱਕੜੀ ਮੈਨੂੰ ਪਾ ਲੈਂਦੀ
ਮੇਰਾ ਦੁੱਖ ਸੁਣਦੀ ਆਪਣਾ ਸੁਣਾਉਂਦੀ ਸੀ ,,
ਬਾਪੂ ਤੇਰੇ ਵਾਰੇ ਪੁੱਛਦੀ , ਰਾਤੀਂ ਸੁਪਨੇ ਵਿੱਚ ਮਾਂ ਜਦ ਆਉਂਦੀ ਸੀ ।।
ਬਾਪੂ ਤੇਰੇ ਵਾਰੇ ਪੁੱਛਦੀ ।।
ਤੁਸੀਂ ਬਾਪ ਨੂੰ ਸਤਾਉਣਾ ਨੀ
ਇੱਕ ਪਲ ਵੀ ਪਰੇ ਹੋਣਾ ਨੀ
ਰਾਤਾਂ ਨੂੰ ਸਿਰ੍ਹਾਣੇ ਥੱਲੇ ਬਾਂਹ ਰੱਖ ਸਵਾਉਂਦੀ ਸੀ ,,
ਬਾਪੂ ਤੇਰੇ ਵਾਰੇ ਪੁੱਛਦੀ , ਰਾਤੀਂ ਸੁਪਨੇ ਵਿੱਚ ਮਾਂ ਜਦ ਆਉਂਦੀ ਸੀ।।
ਬਾਪੂ ਤੇਰੇ ਵਾਰੇ ਪੁੱਛਦੀ।।
ਮਾਂ ਦੀ ਕਰਨੀ ਮੈਂ ਕਿਵੇਂ ਭੁੱਲਾਂਗੀ
ਆਪਣਾ ਦੁੱਖ ਕਿਹਦੇ ਕੋਲ ਫੋਲਾਂਗੀ
ਭੱਜਕੇ ਗਲ ਲੱਗ ਜਾਂਦੀ ਸਕੂਲੋਂ ਲੈਣ ਆਉਂਦੀ ਸੀ ,,
ਬਾਪੂ ਤੇਰੇ ਵਾਰੇ ਪੁੱਛਦੀ , ਰਾਤੀਂ ਸੁਪਨੇ ਵਿੱਚ ਮਾਂ ਜਦ ਆਉਂਦੀ ਸੀ।।
ਬਾਪੂ ਤੇਰੇ ਵਾਰੇ ਪੁੱਛਦੀ।।
ਹੁਣ ਮੈਂ ਧੀਏ ਵਾਪਸ ਕਦੇ ਆਉਣਾ ਨੀ
ਬਾਲਾਂ ਵਿਚ ਫੁੱਲ ਕਿਸ ਨੇ ਸਜਾਉਣਾ ਨੀ
ਵਾਰ ਵਾਰ ਹਾਕਮ ਮੀਤ ਨੂੰ ਬੁਲਾਉਂਦੀ ਸੀ ,,
ਬਾਪੂ ਤੇਰੇ ਵਾਰੇ ਪੁੱਛਦੀ , ਰਾਤੀਂ ਸੁਪਨੇ ਵਿੱਚ ਮਾਂ ਜਦ ਆਉਂਦੀ ਸੀ।।
ਬਾਪੂ ਤੇਰੇ ਵਾਰੇ ਪੁੱਛਦੀ।।।।