ਪਹੁ ਫੁਟਾਲਾ (ਪੁਸਤਕ ਪੜਚੋਲ )

ਡੀ.ਆਰ. ਬੰਦਨਾ   

Cell: +91 94173 89003
Address:
Jallandhar Punjab India
ਡੀ.ਆਰ. ਬੰਦਨਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਨਾਵਲ - ਪਹੁ ਫੁਟਾਲਾ

ਲੇਖਕ : ਦਵਿੰਦਰ ਸਿੰਘ ਸੇਖਾ

ਪ੍ਰਕਾਸ਼ਕ : ਅਲਫਾਜ਼ ਪ੍ਰਕਾਸ਼ਨ (ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ) ਜਨ ਸਾਹਿਤ ਲੜੀ

ਲੇਖਕ ਦਵਿੰਦਰ ਸਿੰਘ ਸੇਖਾ ਦੇ ਜ਼ਿਕਰ ਅਧੀਨ ਨਾਵਲ 'ਪਹੁ ਫੁਟਾਲਾ' ਦੀ ਗੱਲ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦੇ ਹਾਂ ਕਿ ਉਸ ਦੀਆਂ ਪਹਿਲਾਂ ਚਾਰ ਪੁਸਤਕਾਂ ਸਾਹਿਤ ਪ੍ਰੇਮੀਆਂ ਦੇ ਹੱਥੀਂ ਲੱਗੀਆਂ ਹਨ। ਜਿਨ੍ਹਾਂ 'ਚ ਵਧਾਈਆਂ (ਨਾਵਲ), ਤੀਜੀ ਅਲਵਿਦਾ (ਨਾਵਲ), ਸਤਲੁਜ ਤੋਂ ਨਿਆਗਰਾ ਤੱਕ (ਸਫ਼ਰਨਾਮਾ) ਅਤੇ ਅਭਿਨੰਦਨ ਗ੍ਰੰਥ, ਹਰਬੀਰ ਸਿੰਘ ਭੰਵਰ। ਇਹ ਉਸ ਦੀ ਪੰਜਵਾਂ ਪੁਸਤਕ ਹੈ, ਜੋ ਨਾਵਲ ਦੇ ਰੂਪ 'ਚ ਪਾਠਕਾਂ ਦੀ ਕਚਹਿਰੀ ਦੀ 'ਚ ਹਾਜ਼ਰ ਹੋਈ ਹੈ। ਪਹੁ-ਫੁਟਾਲਾ ਦੀ ਮੁੱਖ ਪਾਤਰ ਚੰਨੀ ਸਾਂਵਲੇ ਰੰਗ ਦੀ ਬਹੁਤ ਸੁੰਦਰ ਦਿੱਖ ਵਾਲੀ ਮੁਟਿਆਰ ਹੈ। ਉਸ ਦਾ ਬਾਪ ਚਾਰੂ ਸਰਪੰਚ ਤੇ ਜਗੀਰਦਾਰ ਜਸਵੰਤ ਸਿੰਘ ਦਾ ਸੀਰੀ ਹੈ। ਚਾਰੂ ਦਾ ਵਿਆਹ ਥੋੜ੍ਹਾ ਪੱਛੜ ਕੇ ਹੋਇਆ ਸੀ, ਕਰੀ ਉਸ ਦੇ ਦੋ ਬੱਚੇ ਲੜਕੀ ਚੰਨੀ ਤੇ ਲੜਕਾ ਰੁਲਦੂ ਹੋਏ ਸਨ। ਹੀ ਨੂੰ ਭੈਣ ਭਰਾ ਦਾ ਅੰਤਾਂ ਦਾ ਪਿਆਰ ਦਿਖਾਇਆ ਹੈ। ਕਰਮੀ ਇਨ੍ਹਾਂ ਦੀ ਮਾਂ ਕਰਮੀ ਤੋਂ ਬਾਅਦ ਇਨ੍ਹਾਂ ਦਾ ਪਾਲਣ-ਪੋਸਣ ਚਾਰੂ ਨੇ ਹੀ ਕੀਤਾ। ਮਜ਼ਬੀ ਸਮਾਜ ਨਾਲ ਸੰਬੰਧਿਤ ਚਾਰੂ ਅੱਤ ਦੀ ਗ਼ਰੀਬੀ ਹੰਢਾਉਂਦਾ ਹੈ। ਆਪਣੀ ਪਤਨੀ ਨਾਲ ਕੀਤੇ ਵਾਅਦੇ ਅਨੁਸਾਰ ਉਹ ਰੁਲਦੂ ਨੂੰ ਪੜ੍ਹਾਉਂਦਾ ਹੈ। ਇਥੋਂ ਤੱਕ ਕਿ ਉਹ ਰੁਲਦੂ ਦੇ ਦਸਵੀਂ ਦੇ ਚਾਲੀ ਰੁਪਏ ਦਾਖਲੇ ਦੀ ਖਾਤਰ ਆਪਣਾ ਖੂਨ ਤੱਕ ਵੇਚਦਾ ਹੈ, ਨਾਵਲ ਦੀ ਇਹ ਘਟਨਾ ਦਿਲ ਨੂੰ ਹਿਲਾ ਦੇਣ ਵਾਲੀ ਦਾਸਤਾਂ ਲੱਗੀ । ਉਧਰ ਜਗੀਰਦਾਰ ਦਾ ਇਕਲੌਤਾ ਵਿਗੜਿਆ ਪੁੱਤਰ ਪੜ੍ਹਾਈ 'ਚੋਂ ਵੀ ਨਾਲਾਇਕ ਹੈ। ਪਰ ਰੁਲਦੂ ਬਹੁਤ ਹੁਸ਼ਿਆਰ ਤੇ ਦਸਵੀਂ 'ਚੋਂ ਲ੍ਹੇ 'ਚੋਂ ਫਸਟ ਆਉਂਦਾ ਹੈ। ਹਰਦੇਵ ਰ੍ਹੇ ਹੋਣ ਕਰਕੇ ਰੁਦੂ ਨਾਲ ਖਾਰ ਖਾਣ ਲੱਗ ਜਾਂਦਾ ਹੈ ਤੇ ਉਸ ਨੂੰ ਆਪਣੇ ਦੋਸਤ ਦੀ ਮਦਦ ਨਾਲ ਰੁਲਦੂ ਦਾ ਕਤ ਕਰ ਦਿੰਦਾ ਹੈ। ਇਸ ਤੋਂ ਬਾਅਦ ਜਗੀਰਦਾਰ ਤੇ ਉਸ ਦਾ ਇਹ ਵਿਗੜਿਆ ਮੁੰਡਾ ਹਰਦੇਵ ਚੰਨੀ ਦਾ ਜਿਣਸੀ ਸ਼ੋਸ਼ਣ ਕਰਦੇ ਹਨ। ਚੰਨੀ ਦੀ ਸਹੇਲੀ ਪ੍ਰੀਤ ਦਾ ਭਰਾ ਖਾੜਕੂ ਲਹਿਰ ਨਾਲ ਸੰਬੰਧਿਤ ਹੈ। ਉਹ ਤੇ ਉਸ ਦੀ ਭਣ ਇਕ ਰਾਤ ਪੁਲਿਸ ਕੋਲੋਂ ਬਚਦਿਆਂ ਚੰਨੀ ਕੋਲ ਰਾਤ ਰਹਿੰਦੇ ਹਨ, ਉਸ ਨੂੰ ਪਤਾ ਲੱਗ ਗਿਆ ਕਿ ਚੰਨੀ ਬਹੁਤ ਦੁਖੀ ਹੈ। ਪ੍ਰੀਤ ਦਾ ਭਰਾ ਚੰਨੀ ਨੂੰਸਾਰੀ ਗੁਰੂਆਂ ਦੀਆਂ ਕੁਰਬਾਨੀਆਂ ਦੀਆਂ ਸਾਖੀਆਂ ਸੁਣਾ-ਸੁਣਾ ਉਸ ਵਿਚ ਅਜਿਹਾ ਜੋਸ਼ ਭਰ ਦਿੰਦਾਹੈ, ਉਸ ਨੇ ਜੁਲਮ ਦੇ ਖਿਲਾਫ਼ ਤਲਵਾਰ ਉਠਾ ਲਈ, ਉਹ ਲਲਕਾਰਦੀ ਹੋਈ ਜਗੀਰਦਾਰ ਦੇ ਘਰ ਗਈ, ਜਗੀਰਦਾਰ ਉਸ ਦਾ ਇਹ ਰੂਪ ਦੇਖ ਕੇ ਡਰ ਕੇ ਹੇਠਾਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਗਈ। ਨਾਵਲ ਸ਼ੁਰੂ ਤੋਂ ਅੰਤ ਤੱਕ ਪੂਰੀ ਤਰ੍ਹਾਂ ਦਿਲਚਸਪ ਹੈ ਤੇ ਪਾਠਕ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ । ਪਰ ਪੰਨਾ 83 ਤੇ ਹੇਠਾਂ ਤੋਂ ਉੱਪਰ ਨੂੰ ਚਾਰ ਲਾਇਨਾ ਨਾਵਲ ਦੇ ਮਿਆਰ ਨੂੰ ਸ਼ੋਭਦੀਆਂ ਨਹੀਂ। ਅਜਿਹੀਆਂ ਗੱਲਾਂ ਤੋਂ ਗੁਰੇਜ਼ ਕਰਨ ਦੀ ਲੋੜ ਹੈ। ਲੇਖਕ ਤੋਂ ਅੱਗੇ ਤੋਂ ਵੀ ਅਜਿਹੇ ਮਨੋਰੰਜਨ ਭਰਪੂਰ ਨਾਵਲਾਂ ਦੀ ਉਮੀਦ ਕੀਤੀ ਜਾ ਸਕਦੀ ਹੈ।