ਸਾਡੇ ਨਾਇਕ -ਰਚੇਤਾ ਬਲਬੀਰ ਲੌਂਗੋਵਾਲ
(ਪੁਸਤਕ ਪੜਚੋਲ )
ਪੁਸਤਕ -------ਸਾਡੇ ਨਾਇਕ
ਲੇਖਕ --------ਬਲਬੀਰ ਲੌਂਗੋਵਾਲ
ਪ੍ਰਕਾਸ਼ਕ ------ ਸੰਗਮ ਪਬਲੀਕੇਸ਼ਨਜ਼ ਸਮਾਣਾ
ਪੰਨੇ ----119 ਮੁੱਲ ------195 ਰੁਪਏ (ਪੇਪਬੈਕ )
9 ਕਿਤਾਬਾ ਦੇ ਰਚੇਤਾ ਬਲਬੀਰ ਲੌਂਗੋਵਾਲ ਨੇ ਇਹ ਕਿਤਾਬ ਨਿਰੋਲ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਲਿਖੀ ਹੈ । ਕਿਤਾਬ ਵਿਚ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ 20 ਸੂਰਬੀਰਾਂ ,ਦੇਸ਼ ਭਗਤਾਂ ਤੇ ਸ਼ੰਘਰਸ਼ੀ ਯੋਧਿਆਂ ਦਾ ਜੀਵਨ ਹੈ । ਭਾਰਤ ਦੀ ਆਜ਼ਾਦੀ ਲਈ ਪੰਜਾਬ ਸਮੇਤ ਹੋਰ ਸੂਬਿਆ ਦੇ ਜੂਝਾਰੂਆਂ ਦਾ ਹਿੱਸਾ ਹੈ । ਪਹਿਲੀ ਵੀਰਾਗਣਾ ਬੀਬੀ ਗੁਲਾਬ ਕੌਰ ਹੈ ਜਿਸ ਦਾ ਜਨਮ (1890) ਪਿੰਡ ਬਖਸ਼ੀ ਵਾਲਾ (ਸੰਗਰੂਰ) ਦਾ ਹੈ । ਇਹ ਬੀਬੀ ਅਮਰੀਕਾ ਵਿਚ ਹੋਈ ਗਦਰੀਆਂ ਦੀ ਮੀਟਿੰਗ ਵਿਚ ਸ਼ਾਮਲ ਸੀ । ਧੜਲੇਦਾਰ ਭਾਸ਼ਨ ਕਰਤਾ ਸੀ। ਕਈ ਵਾਰ ਮਰਦਾਂ ਨੂੰ ਚੂੜੀਆ ਦੇ ਕੇ ਵੰਗਾਰ ਲੈਂਦੀ ਸੀ । ਬੀਬੀ ਗੁਲਾਬ ਕੌਰ 28 ਜੁਲਾਈ 1925 ਨੂੰ ਕੋਟਲਾ ਨੌਧ ਸਿੰਘ ਵਿਖੈ ਅੰਗਰੇਜ਼ੀ ਤਸ਼ਦਦ ਕਾਰਨ ਸੰਸ਼ਾਰ ਤੋਂ ਵਿਛੜ ਗਾਈ । ਬਾਬਾ ਸੋਹਨ ਸਿੰਘ ਭਕਨਾ ਦਾ ਜੀਵਨ ਹੈ ।ਅੰਮਿ੍ਰਤਸਰ ਦੇ ਪਿੰਡ ਭਕਨਾ ਵਿਚ ਜਨਮੇ( ਜਨਵਰੀ 1870 ) ਬਾਬਾ ਭਕਨਾ 1913 ਵਿਚ ਗਦਰ ਪਾਰਟੀ ਦੇ ਪ੍ਰਧਾਨ ਬਣੇ । ਕਾਲੇ ਪਾਣੀ ਦੀ ਜੇਲ੍ਹ ਕੱਟੀ । ਇਕ ਥਾਂ ਬਾਬਾ ਭਕਨਾ ਲਿਖਦੇ ਹਨ ---ਮੈਨੂੰ ਇਸ ਗੱਲ ਦਾ ਫਖਰ ਹੈ ਕਿ ਭਾਰਤੀ ਕੌੰਮ ਦੀ ਦੁਸ਼ਮਨ ਅੰਗਰੇਜ਼ ਸਰਕਾਰ ਮੇਰੀ ਕਮਰ ਨਾ ਝੁਕਾ ਸਕੀ । ਵਿਸ਼ਣੂ ਗਨੇਸ਼ ਪਿੰਗਲੇ ਦਾ ਜਨਮ ਪੂਨਾ (ਮਹਾਰਾਸ਼ਟਰ ) 1888 ਦਾ ਹੈ। ਉਹ ਵੀ ਗਦਰ ਪਾਰਟੀ ਦੇ ਉਘੇ ਕਾਰਕੁਨ ਸਨ । ਪਿੰਗਲੇ ਨੇ ਹਿੰਦੁਸਤਾਨ ਵਿਚ ਗਦਰ ਕਰਨ ਦਾ ਫੈਸਲਾ ਕੀਤਾ । ਗਦਰੀ ਸ਼ਹੀਦ ਰਹਿਮਤ ਅਲੀ ਵਜੀਦ ਕੇ ਦਾ ਜਨਮ 1886 ਦਾ ਪਿੰਡ ਵਜੀਦ ਕੇ ਜ਼ਿਲਾ ਬਰਨਾਲਾ ਦਾ ਹੈ । ਕਾਕੋਰੀ ਦੇ ਸ਼ਹੀਦਾਂ ਦਾ ਜ਼ਿਕਰ ਕਿਤਾਬ ਵਿਚ ਹੈ। ਰਾਮ ਪ੍ਰਸਾਦ ਬਿਸਮਿਲ, ਰਾਜੇਂਦਰ ਨਾਥ ਲਹਿੜੀ ,,ਅਸ਼ਫਾਕ ਉਲਾ ਖਾਂ ਤੇ ਠਾਕੁਰ ਰੌਸ਼ਨ ਸਿੰਘ ਦੀਆਂ ਸਹੀਦੀਆਂ ਇਸ ਕਾਂਡ ਵਿਚ ਹਨ । ਲੇਖਕ ਨੇ ਕਾਕੋਰੀ ਦੇ ਇਂਨ੍ਹਾਂ ਸਾਰੇ ਸ਼ਹੀਦਾ ਦਾ ਜੀਵਨ ਖੋਜ ਕਰਕੇ ਲਿਖਿਆ ਹੈ । ਠਾਕਰ ਰੌਸ਼ਨ ਸਿੰਘ ਨੂੰ ਜਦੋਂ ਫਾਂਸੀ ਹੋਣੀ ਸੀ। ਉਹ ਬੰਗਲਾ ਭਾਸ਼ਾਂ ਸਿਖਣ ਲਗੇ ਪਰ ਉਹ ਆਪਣੀ ਧੁਨ ਦੇ ਪੱਕੇ ਸਨ । ਅਧਿਅਐਂਨ ਕਰਦੇ ਰਹਿੰਦੇ । ਭਾਂਰਤ ਛੱਡੋ ਅੰਦੋਲਨ ਵਿਚ ਵੀ ਉਂਨ੍ਹਾਂ ਨੇ ਭਾਂਗ ਲਿਆ । ।ਸ਼ਹੀਦ ਰਾਮ ਪ੍ਰਸਾਦ ਬਿਸਮਿਲ ਤੇ ਅਸ਼ਫਾਕ ਉਲਾ ਖਾਂ ਦੀ ਦੋਸਤੀ ਨੂੰ ਲੇਖਕ ਨੇ ਹਿੰਦੂ ਮੁਸਲਿਮ ਏਕਤਾ ਲਿਖਿਆ ਹੈ ।
ਇਂਨ੍ਹਾਂ ਸਹੀਦਾਂ ਦ ਨਾਲ ਕਿਤਾਬ ਵਿਚ ਲੇਖਕ ਨੇ ਕਰਤਾਰ ਸਿੰਘ ਸਰਾਭਾਂ , ਸ਼ਹੀਦ ਭਗਤ ਸਿਂਘ ,ਚੰਦਰ ਸ਼ੇਖਰ ਆਜ਼ਾਦ, ਸ਼ਹੀਦ ਉਧਮ ਸਿੰਘ (ਸ਼ਹੀਦ ਉਧਮ ਸਿੰਘ ਦੀ ਚਿਠੀ ਸਮੇਤ ) ਸ਼ਹੀਦ ਸੁਖਦੇਵ ,ਸ਼ਹੀਦ ਰਾਜਗੁਰੂ ,ਸ਼ਹੀਦ ਭਗਵਤੀ ਚਰਨ ਵੋਹਰਾ, ਦੁਰਗਾ ਭਾਬੀ,,ਬੁਟਕੇਸ਼ਵਰ ਦੱਤ ਦੇ ਜੀਵਨ ਸੰਘਰਸ਼ ਦੀ ਦਾਸਤਾਨ ਕਿਤਾਬ ਵਿਚ ਹੈ। ਸ਼ਹੀਦਾਂ ਦੀਆ ਤਸਵੀਰਾਂ ਵੀ ਕਿਤਾਬ ਵਿਚ ਹਨ । 30 ਦੇ ਕਰੀਬ ਪੁਸਤਕਾ ਦਾ ਹਵਾਲਾ ਹੈ । ਬੱਚਿਆ ਨੂੰ ਵਿਰਾਸਤ ਨਾਲ ਜੋੜਦੀ ਮਿਆਰੀ ਪੁਸਤਕ ਦਾ ਸਵਾਗਤ ਹੈ।