ਖੂਬਸੂਰਤ ਪਤਝੜ (ਕਵਿਤਾ)

ਨਿਰਮਲ ਸਿੰਘ ਢੁੱਡੀਕੇ   

Address:
Ontario Canada
ਨਿਰਮਲ ਸਿੰਘ ਢੁੱਡੀਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਹਾਰ ਹੀ ਬਹਾਰ ਹੈ
ਆਉਂਦੀ ਬਾਰ ਬਾਰ ਹੈ ।
ਜ਼ਿੰਦਗੀ ਦੇ ਰਾਹਾਂ ਤੇ
ਪਿਆਰ ਹੀ ਪਿਆਰ ਹੈ ।
ਮਨ ਵਿੱਚ ਦੇਖ ਲੈ ਤੂੰ
ਤੇਰਾ ਕੀ ਕਰਾਰ ਹੈ ।
 ਦਿਲੋਂ ਆਪਣੇ ਕੱਢ ਲੈ
ਮੈਂ ਦਾ ਜੋ ਵਿਕਾਰ ਹੈ ।
ਚਾਲ ਆਪੋ ਆਪਣੀ
ਜਿਨ੍ਹਾਂ ਉਹਦਾ ਮਿਆਰ ਹੈ ।
ਅੰਬਰਾਂ ਨੂੰ ਦੇਖਦਾ
ਤਾਂ ਕੂੰਜਾਂ ਦੀ ਕਤਾਰ ਹੈ ।
ਫੁੱਲਾਂ ਦੀ ਬਹਾਰ ਦੇਖ
ਜੀਵਨ ਦਿਨ ਦੋ ਚਾਰ ਹੈ ।
ਜਵਾਨੀ ਦਾ ਰੰਗ ਰੂਪ
ਦੋ ਦਿਨ ਦਾ ਸ਼ੰਗਾਰ ਹੈ ।
ਹੱਡੀਆਂ ਨੂੰ ਲੱਗਦਾ
ਮੌਸਮ ਠੰਡਾ ਠਾਰ ਹੈ ।
ਜੋਬਨ ਰੁੱਤ ਜਾ ਰਹੀ
ਪਤਝੜ ਦਾ ਖਿਲਾਰ ਹੈ ।
ਬਿਰਖਾਂ ਦੇ ਰਾਹਾਂ ਤੇ
ਪਤਿਆਂ ਦੀ ਭਰਮਾਰ ਹੈ ।
ਲਾਲ ਪੀਲ਼ੇ ਰੰਗਾਂ ਵਿੱਚ
ਕੁਦਰਤ ਦਾ ਪਸਾਰ ਹੈ ।
ਔਟਵਾ ਦੀ ਪਤਝੜ
ਜੰਨਤ ਦਾ ਦਿਦਾਰ ਹੈ ।