ਹੱਕ (ਮਿੰਨੀ ਕਹਾਣੀ)

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


lav dosis naltrexon

dosis redirect dosis

clomid uk success rates

clomid uk pct dogancoruh.com clomid online reviews

coronavirus

acheter plaquenil
ਡਾਕੀਆ ਗੁਰਮੀਤ ਦਾ ਪਾਸਪੋਰਟ ਲੈ ਕੇ ਆਇਆ। ਗੁਰਮੀਤ ਘਰ ਨਾ ਹੋਣ ਕਰਕੇ ਉਸ ਨੇ ਪਾਸ ਪੋਰਟ ਦੀ ਗੱਲ ਉਸ  ਦੀ ਪਤਨੀ ਨੂੰ ਦੱਸੀ। ਕੋਈ ਜਰੂਰੀ ਦਸ਼ਤਾਵੇਜ ਹੋਣ ਕਰਕੇ ਉਹਨਾਂ ਨੇ ਨਾਲ ਦੇ ਘਰ ਤੋਂ ਪੜ੍ਹੇ ਲਿਖੇ ਨੌਜਵਾਨ ਨੂੰ ਬੁਲਾ ਲਿਆ ਜੋ ਇੱਕ ਪ੍ਰਾਈਵੇਟ ਸਕੂਲ ਵਿੱਚ ਪੜਾਉਦਾਂ ਸੀ।
                 ਚਾਹ ਪਾਣੀ ਪੀ ਕੇ ਡਾਕੀਏ ਨੇ ਕਿਹਾ, " ਇਹ ਤਾਂ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪ ਜੀ ਦੇ ਪਤੀ ਦਾ ਪਾਸਪੋਰਟ ਬਣ ਕੇ ਆਇਆ ਹੈ।ਇਸ ਲਈ ਇਸ ਦੀ ਕੁੱਝ ਫੀਸ ਲਗਦੀ ਹੈ। ਉਹ ਮੈਂਨੂੰ ਦੇ ਦੇਵੋ ਅਤੇ ਦਸਤਖਤ ਕਰਕੇ ਇਹ ਪਾਸਪੋਰਟ ਲੈ ਲਵੋ"।
ਗੁਰਮੀਤ ਦੀ ਪਤਨੀ ਨੇ ਪੁੱਛਿਆ, " ਭਾਈ ਕਿੰਨੀ ਫੀਸ"।
ਡਾਕੀਆ, " ਜੀ ਸਿਰਫ ਸੌ ਰੁਪਏ ਫੀਸ ਹੁੰਦੀ ਹੈ"।
             ਕੋਲ ਬੈਠੇ ਗੁਆਢੀ ਨੌਜਵਾਨ ਨੇ ਡਾਕੀਏ ਨੂੰ ਕਿਹਾ, " ਜੀ, ਤੁਸੀਂ ਇਸ ਦੀ ਕੋਈ ਰਸੀਦ ਕੱਟ ਕੇ ਦੇਵੋਗੇ"।
             ਕੋੜੀ੍ਹ ਨਿਗਾਹ ਨਾਲ ਨੌਜਵਾਨ ਵੱਲ ਝਾਕਦੇ ਹੋਏ ਡਾਕੀਏ ਨੇ ਕਿਹਾ, " ਇਸ ਦੀ ਕੋਈ ਰਸੀਦ ਨਹੀਂ ਹੁੰਦੀ"।
              "ਫੇਰ ਤੁਸੀਂ ਇਸ ਨੂੰ ਫੀਸ ਕਿਉਂ ਕਹਿ ਰਹੇ ਹੋ ਇਹ ਕਹੋ ਕਿ ਮੈਂਨੂੰ ੧੦੦ ਰੁਪਏ ਦੀ ਰਿਸ਼ਵਤ ਦਿਉ। ਫੇਰ ਮੈਂ ਤੁਹਾਨੂੰ ਪਾਸਪੋਰਟ ਦੇਵਾਂਗਾ।ਇਹ ਕੋਈ ਤੁਹਾਡਾ ਹੱਕ ਥੋੜ੍ਹਾ ਹੈ। ਤੁਸੀਂ ਆਪਣੀ ਡਿਊਟੀ ਕਰ ਰਹੇ ਹੋ। ਲੋਕਾਂ ਤੱਕ ਚਿੱਠੀਆਂ ਪਹਚਾਉਣ ਦੀ ਸਰਕਾਰ ਤੁਹਾਨੂੰ ਤਨਖਾਹ ਦਿੰਦੀ ਹੈ  ਕੀ ਤੁਹਾਨੂੰ ਰਿਸ਼ਵਤ ਮੰਗਦੇ ਹੋਏ ਸ਼ਰਮ ਨਹੀਂ ਆਉਂਦੀ?"।ਨੌਜਵਾਨ ਨੇ ਆਪਣੇ ਸ਼ਬਦਾਂ ਦੇ ਬਾਣ ਤਿੱਖੇ ਕਰਦੇ ਹੋਏ ਕਿਹਾ॥
                 " ਚੰਗਾ ਜੀ ਜਿਸ ਦੇ ਨਾਂ ਦਾ ਪਾਸਪੋਰਟ ਹੈ। ਉਸ ਨੂੰ ਬੁਲਾਉ, ਮੈਂ ਤਾਂ ਉਸੇ ਦੇ ਦਸਤਖਤ ਕਰਵਾ ਕੇ ਉਸੇ ਨੂੰ ਹੀ ਪਾਸਪੋਰਟ ਦੇਵਾਂਗਾ"। ਡਾਕੀਏ ਨੇ ਸਥਿਤੀ ਭਾਂਪ ਲਈ ਸੀ।
               " ਅੰਦਰ ਬੈਠੀ ਗੁਰਮੀਤ ਦੀ ਬੀਬੀ ਜੋ ਸਾਰੀ ਗੱਲ ਕਾਫੀ ਸਮੇਂ ਤੋਂ ਸੁਣ ਰਹੀ ਸੀ। ੧੦੦ ਦਾ ਕੜਕਦਾ ਹੋਇਆ ਨੋਟ ਹੱਥ 'ਚ ਫੜੀ ਬਾਹਰ ਆਈ ਅਤੇ ਕਹਿਣ ਲੱਗੀ, " ਵੇ, ਭਾਈ ਮੁੰਡਿਆਂ ਕਿਉਂ ਸੌ ਰੁਪਏ ਪਿੱਛੇ ਝੱਜੂ ਪਾਇਆ, ਇਹ ਤਾਂ ਇਹਨਾਂ ਦਾ ਹੱਕ ਹੁੰਦਾ ਨਾਲੇ ਹੋਰ ਵੀ ਅੱਗੇ ਤੋਂ ਇਸ ਨੇ ਆਪਣਾ ਚਿੱਠੀ ਪੱਤਰ ਲੈ ਕੇ ਆਉਣਾ। ਛੱਡ ਪਰੇ, ਆਹ ਫੜ੍ਹ ਭਾਈ ਸੌ ਦਾ ਨੋਟ ਮੁੰਡਾ ਕਿੱਥੇ ਦਿਹਾੜੀ ਛੱਡ ਕੇ ਆਊ"।
               ਡਾਕੀਆ ਸੌ ਦਾ ਨੋਟ ਫੜ੍ਹ ਅਤੇ ਗੁਰਮੀਤ ਦੀ ਪਤਨੀ ਤੋਂ ਦਸਤਖਤ ਕਰਵਾ ਕਿ ਨੌਜਵਾਨ ਦੇ ਹੱਥ ਵਿੱਚ ਪਾਸਪੋਰਟ ਫੜ੍ਹਾ ਕੇ ਮੁਸ਼ਕਰਾਉਂਦਾ ਹੋਇਆ ਬਾਹਰ ਨਿਕਲ ਗਿਆ।