ਸਾਡੇ ਵਿਹੜੇ ਆ ਓ ਯਾਰਾ।
ਦਿਲ ਸਾਡਾ ਰੁਸ਼ਨਾ ਓ ਯਾਰਾ।
ਕਿਹੜੀ ਕੁੱਲੀ ਦੇ ਵਿੱਚ ਵਸਦੈਂ,
ਆਪਣਾ ਪਤਾ ਲਿਖਾ ਓ ਯਾਰਾ।
ਤੇਰੇ ਬਾਝੋਂ ਨੈਣ ਪਿਆਸੇ,
ਆ ਕੇ ਦਰਸ ਦਿਖਾ ਓ ਯਾਰਾ।
ਨਾਗ ਗ਼ਮਾਂ ਦਾ ਵੱਢ ਵੱਢ ਖਾਵੇ,
ਕੀਲ ਪਿਟਾਰੀ ਪਾ ਓ ਯਾਰਾ।
ਤੇਰਾ ਸੋਹਣਾ ਮੁੱਖ਼ੜਾ ਤੱਕ ਕੇ,
ਰੂਹ ਜਾਂਦੀ ਨਸ਼ਿਆ ਓ ਯਾਰਾ।
ਆਪਣੀ ਨਿਗਾਹ ਸਵੱਲੀ ਕਰਕੇ,
ਰਹਿਮਤ ਝੋਲ਼ੀ ਪਾ ਓ ਯਾਰਾ।
ਮੁੱਦਤ ਤੋਂ ਵਿਛੜੇ "ਸੂਫ਼ੀ" ਨੂੰ,
ਘੁੱਟ ਕੇ ਗਲ ਨਾਲ ਲਾ ਓ ਯਾਰਾ।