ਯੂ ਕੇ ਦਾ ਮੁੰਡਾ (ਕਵਿਤਾ)

ਬਰਜਿੰਦਰ ਢਿਲੋਂ   

Email: dhillonjs33@yahoo.com
Phone: +1 604 266 7410
Address: 6909 ਗਰਾਨਵਿਲੇ ਸਟਰੀਟ
ਵੈਨਕੂਵਰ ਬੀ.ਸੀ British Columbia Canada
ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਵੇਂ ਲੱਖ ਪਰਦੇਸੀ ਹੋਈਏ, ਪਰ ਦਿਲ ਆਪਣਾ ਹੈ ਪੰਜਾਬੀ,

ਨਂਹੀ ਰੀਸਾਂ ਆਪਣੀ ਧਰਤੀ ਤੇ ਆਪਣੀ ਬੋਲੀ  ਤੇ ਆਪਣੇ ਦੇਸ ਦੀਆਂ।

ਵਤਨਾਂ ਤੋਂ ਦੂਰ ਜਾਪਦਾ ਏ ਪੰਜਾਬ ਦੀ ਮਿੱਟੀ ਸਾਨੂੰ ਵਾਜਾਂ ਮਾਰਦੀ ਏ।

ਇੱਕ ਯੂਕੇ ਦਾ ਮੁੰਡਾ, ਬਿਲਕੁਲ ਇੱਕ ਪਿਉਰ ਪੰਜਾਬੀ,ਵਿਆਹ ਕਰਵਾਉਣ

ਪੰਜਾਬ ਚਲਾ ਗਿਆ। ਫੰਜਾਬ ਵਿੱਚ ਉਸਦੀ ਮੁਲਾਕਾਤ ਇੱਕ ਪਿੰਡ ਦੀ ਕੁੜੀ

ਨਾਲ ਹੋ ਗਈ। ਸਤਿ ਸਿਰੀ ਅਕਾਲ ਬਲਾਉਣ ਮਿਛੋਂ ਉਸ ਪੰਜਾਬਣ ਨੇ ਕਿਹਾ,

ਮੈ ਹਾਂ ਪਿੰਕੀ ਮੋਗੇ ਵਾਲੀ ਤੇ ਐਮ ਐਲ ਏ ਨੱਥਾ ਸਿੰਘ ਦੀ ਧੀ।

ਯੂਕੇ ਦੇ ਮੁੰਡੇ ਨੇ ਆਪਣਾ ਨਾਉਂ ਜਗੀਰਾ ਦੱਸਿਅ।

ਪਿੰਕੀ ਮੋਗੇ ਵਾਲੀ ਨੂੰ ਮਿਲਦਿਆਂ ਹੀ ਜਗੀਰਾ, ਜੱਟ ਰੋਮੈਂਟਿਕ ਹੋ ਗਿਆ।

ਉਸਨੇ ਸਮਝਿਆ ਕਿ ਅੱਜ ਸਾਡੀ ਲਵ ਸਟੋਰੀ ਸ਼ੁਰੂ ਹੋ ਗਈ ਹੈ।

Aਾਪਣੇ ਆਪਨੂੰ ਅੱਜ ਦਾ ਰਾਂਝਾ, ਜੱਟ ਐਂਡ ਜੂਲੀਅਟ ਸਮਝਦਾ।

ਲ਼ੋਗ ਉਸਨੂ ਵਿਲਾਇਤੀਆ ਸਮਝਕੇ ਜੀ ਆਇਆਂ ਅਤੇ ਵੈਲਕਮ ਟੁ ਪੰਜਾਬ ਕਹਿੰਦੇ।

ੱਬਸ ਪੁਛੋ ਨਾ, ਯਾਰ ਪਰਦੇਸੀ ਦਾ ਪਿੰਕੀ ਮੋਗੇ ਵਾਲੀ ਨਾਲ ਇਸ਼ਕ ਦਾ ਪੇਚਾ ਲੱਗ ਗਿਆ।

ਐਮ ਐਲ ਏ ਨੱਥਾ ਸਿੰਘ ਨੇ ਦੋਨਾਂ ਦਾ ਇਸ਼ਕ ਦੇਖਕੇ ਉਨਾ੍ਹ ਨੂੰ ਬੈਸਟ ਆਫ ਲੱਕ ਕਿਹਾ।

ਦਿਲ ਦਰਿਆ ਸਮੁੰਦਰੋਂ ਡੂੰਘੇ ਹੁੰਦੇ ਹਨ,

ਥੋੜ੍ਹੈ ਹੀ ਦਿਨਾ ਵਿੱਚ ਹਿਟਲਰ ਇਨ ਲਵ ਦੇ ਚਰਚੇ ਹੋਣ ਲੱਗੇ।

ਲੋਕਾਂ ਨੂੰ ਹਮੇਸ਼ਾਂ ਕਹਿੰਦਾ, ਆਈਮ ਸਿੰਘ, ਦਾ ਲਾਇਨ  ਆਫ ਪੰਜਾਬ, ਰੁਸਤਮੇ ਹਿੰਦ।

ਮੈਂ ਮਰ ਜਾਵਾਂ ਗੁੜ ਖਾਕੇ ਚਨੋ, ਤੇਰੇ ਇਸ਼ਕ ਨਚਾਇਆ ਮੈਨੂੰ।

ਚੰਨਾ, ਸੱਚੀ ਮੁੱਚੀ? ਤੇਰੀਆਂ ਯਾਰੀਆਂ ਝੂਠੀਆਂ ਤਾਂ ਨਹੀਂ?

ਪਰ ਅੱਜ ਕੱਲ ਕਉਣ ਕਿਸੇ ਦਾ ਬੇਲੀ ਏ, ਵਲਾਇਤੀਆ।

ਸੱੱਜਣਾ ਵੇ ਸੱਜਣਾ, ਅੱਜ ਆਪਾਂ ਇੱਕ ਜਿੰਦ ਇੱਕ ਜਾਨ ਹਾਂ।

ਛੇਤੀ ਹੀ ਆਪਾਂ, ਮੈਂ ਤੂੰ ਅਸੀਂ ਤੁਸੀਂ ਹੋ ਜਾਣਾ ਏ।

ਤੇਰੇ ਮਹਿੰਦੀ ਵਾਲੇ ਹੱਥ ਤੇ ਲੌਂਗ ਦਾ ਲਿਸ਼ਕਾਰਾ, ਮੇਰਾ ਦਿਲ ਹੈ ਲੁਟਿਆ।

ਅੱਛਾ ਤੇ ਫਿਰ ਮੈਨੂੰ ਬਾਬਲ ਦਾ ਵਿਹੜਾ ਛੱਡਣਾ ਪਊ?

ਂਹੀਂ ਚੱਨੋ, ਮੈ ਘਰ ਜਵਾਈ ਬਣੂਗਾ ਤੇ ਜੀਜਾ ਜੀ ਕਹਾਊਂਗਾ।

ਪਿੰਕੀ ਮੋਗੇਵਾਲੀ ਨੇ Aਸਦਾ ਹੱਥ ਫੜਕੇ ਕਿਹਾ,'ਓ ਯਾਰਾ, ਦਿਲਦਾਰਾ

ਯਾਰ ਅਣਮੁਲੇ ਨਹੀਂ ਲੱਭਦੇ, ਰੱਬ ਕਿਹੜਿਆਂ ਰੰਗਾ ਵਿੱਚ ਰਾਜ਼ੀ ਹੈ।

ਅਚਾਨਕ ਮਾਂ ਦੀ ਆਵਾਜ਼ ਆਈ, "ਚੱੜ੍ਹਦਾ ਸੂਰਜ ਹੋ ਗਿਆ ਏ, ਪਰ ਮੇਰੇ

ਨਾਂਲਾਇਕ ਸਿਰ ਫਿਰੇ ਦਾ ਦਿਨ ਨਹੀਂ ਚੱੜਿਆ; ਇਸ ਫੰਨੇ ਖਾਂ ਨੂੰ…"

ਜਿਉਂ ਹੀ ਮਾਂ ਦੀ ਆਵਾਜ਼ ਨੇੜੇ ਆਉਂਦੀ ਗਈ,

ਪਿੰਕੀ ਮੋਗੇ ਵਾਲੀ ਦੀ ਤਸਵੀਰ ਧੁੰਦਲੀ ਹੁੰਦੀ ਗਈ।

"ਆਪਾਂ ਫਿਰ ਮਿਲਾਂਗੇ, ਆਪਾਂ ਫਿਰ ਮਿਲਾਂਗੇ, ਆਪਾਂ ਫਿਰ…"

ਜਗੀਰੇ ਦਾ ਡਰੀਮ ਟੁਟ ਗਿਆ,ਉਸ ਨਾਲ ਯਾਰ ਮਾਰ ਹੋ ਗਈ।

ਗੁਸੇ'ਚ ਆਇਆ ਜਗੀਰਾ ਬੋਲਿਆ,ਕੈਰੀ ਆਨ ਜੱਟਾ',

'ਦਰਦ ਪਰਦੇਸੀਆਂ ਦੇ ਕਉਣ ਜਾਣਦਾ ਏ,

ਚੱਲ ਚੱਕ ਦੇ ਫੱਟੇ। ਨਾਂਨਕ ਦੁਖੀਆ ਸਭ ਸੰਸਾਰ'।

ਵਿਚਾਰੇ ਯੂ ਕੇ ਦੇ ਮੁੰਡੇ ਦਾ ਲਵ ਕਾ ਦੀ ਐਂਡ ਹੋ ਗਿਆ।