ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਧਰਤੀ ਧਨ ਨਾ ਆਪਣਾ (ਅਨੁ: ਸੁਖਵੰਤ ਹੁੰਦਲ) / ਕਿਸ਼ਤ 6 (ਨਾਵਲ )

    ਜਗਦੀਸ਼ ਚੰਦਰ   

    Address:
    India
    ਜਗਦੀਸ਼ ਚੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    10

    ਦੁਪਹਿਰ ਵੇਲੇ ਤਕੀਏ ਵਿੱਚ ਹਰ ਆਦਮੀ ਚਮ੍ਹਾਰਲੀ ਵਲ ਉਤਸੁਕਤਾ ਨਾਲ ਦੇਖ ਰਿਹਾ ਸੀ। ਤਾਸੰ ਅਤੇ ਬਾਰਾਂ-ਟਹਿਣੀ ਬੰਦ ਪਈਆਂ ਸਨ। ਗਪਸੰੱਪ ਵੀ ਠੰਡੀ ਸੀ। ਪਰ ਜਦੋਂ ਉਹਨਾਂ ਨੂੰ ਚੋਅ ਵਿੱਚ ਕਾਲੀ ਨਜ਼ਰ ਆਇਆ ਤਾਂ ਉੱਥੇ ਇਕਦਮ ਹਲਚਲ ਜਿਹੀ ਮਚ ਗਈ। ਲੰਮੇ ਪਏ ਲੋਕ ਉੱਠ ਕੇ ਬੈਠ ਗਏ। ਬੈਠੇ ਹੋਏ ਲੋਕ ਉੱਠ ਕੇ ਖੜ੍ਹੇ ਹੋ ਗਏ। ਕਾਲੀ ਤਕੀਏ ਵਿੱਚ ਦਾਖਲ ਹੋਇਆ ਤਾਂ ਇਕ ਵਾਰ ਕਈ ਅਵਾਜ਼ਾਂ ਆਈਆਂ:
    "ਕਾਲੀ ਏਧਰ ਆ ਜਾ। ਏਥੇ ਬਹੁਤ ਸੰਘਣੀ ਛਾਂ ਹੈ।"
    ਜੀਤੂ ਦੌੜ ਕੇ ਕਾਲੀ ਦੇ ਨਾਲ ਲਿਪਟ ਗਿਆ ਅਤੇ ਉਹਨੂੰ ਚੁੱਕ ਕੇ ਆਪਣੀ ਮੰਜੀ ਤੇ ਬਿਠਾ ਦਿੱਤਾ। ਉਹ ਹਫਦਾ ਹੋਇਆ ਬੋਲਿਆ:
    "ਬਾਬੂ ਜੀ, ਅੱਜ ਤੂੰ ਮੇਰੇ ਮਨ ਦੀ ਮੁਰਾਦ ਪੂਰੀ ਕੀਤੀ ਹੈ। ਸਾਲੇ ਨੂੰ ਅਜਿਹਾ ਕੁੱਟਿਆ ਕਿ ਉਮਰ ਭਰ ਯਾਦ ਰੱਖੂਗਾ। ਬੜਾ ਫੰਨੇ ਖਾਂਹ ਬਣਿਆ ਫਿਰਦਾ ਸੀ।"
    ਕਾਲੀ ਹੈਰਾਨੀ ਨਾਲ ਜੀਤੂ ਵਲ ਦੇਖਣ ਲੱਗਾ ਕਿ ਏਥੇ ਕਿੱਦਾਂ ਖਬਰ ਪਹੁੰਚ ਗਈ। ਉਹ ਹੈਰਾਨ ਹੋ ਕੇ ਬੋਲਿਆ:
    "ਕਿਹਦੀ ਗੱਲ ਕਰ ਰਿਹਾਂ?"
    "ਉਸ ਰਾਣੀ ਖਾਂ ਦੇ ਸਾਲੇ ਦੀ ਜੋ ਚਮ੍ਹਾਰਲੀ ਦਾ ਚੌਧਰੀ ਬਣਿਆ ਫਿਰਦਾ ਹੈ।" ਬੰਤੂ ਨੇ ਕਿਹਾ।
    "ਮੈਂ ਤਾਂ ਕਿਸੇ ਨੂੰ ਨਹੀਂ ਕੁੱਟਿਆ।" ਕਾਲੀ ਨੇ ਭਾਵਹੀਨ ਅਵਾਜ਼ ਵਿੱਚ ਕਿਹਾ। ਸਾਰੇ ਖਿੜਖਿੜਾ ਕੇ ਹੱਸਣ ਲੱਗੇ ਜਿਵੇਂ ਕਾਲੀ ਦਾ ਮਜ਼ਾਕ ਉਡਾ ਰਹੇ ਹੋਣ।
    ਸਾਰੇ ਲੋਕ ਉਸ ਦੇ ਦੁਆਲੇ ਇਕੱਠੇ ਹੋ ਗਏ ਤਾਂ ਕਾਲੀ ਨੇ ਚਾਰੀਂ ਤਰਫ ਨਜ਼ਰ ਦੌੜਾਈ। ਬੋਹੜ ਦੇ ਹੇਠਾਂ ਇਕ ਪਾਸੇ ਦੀਨਾ ਆਪਣੀ ਪੱਗ ਵਿਛਾ ਕੇ ਲੰਮਾ ਪਿਆ ਸੀ। ਕਾਲੀ ਨੇ ਉਹਨੂੰ ਅਵਾਜ਼ ਮਾਰੀ ਤਾਂ ਉਹ ਰੇਤਲੀ ਜ਼ਮੀਨ ਨਾਲ ਇਸ ਤਰ੍ਹਾਂ ਚੁੰਬੜ ਗਿਆ ਜਿਵੇਂ ਗੂਹੜੀ ਨੀਂਦ ਵਿੱਚ ਹੋਵੇ। ਕਾਲੀ ਨੇ ਉਹਨੂੰ ਦੁਬਾਰਾ ਅਵਾਜ਼ ਮਾਰੀ ਤਾਂ ਉਹ ਅੱਖਾਂ ਮਲਦਾ ਹੋਇਆ ਉੱਠਿਆ ਅਤੇ ਉਹਦੇ ਕੋਲ ਆ ਕੇ ਸਹਿਮੀ ਅਵਾਜ਼ ਵਿੱਚ ਬੋਲਿਆ:
    "ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਤੂੰ ਮੰਗੂ ਨੂੰ ਕੁੱਟਿਆ ਹੈ। ਜਿਹਦੀ ਮਰਜ਼ੀ ਸਹੁੰ ਖਲਾ ਦੇ।"
    "ਪਰਜਾਪਤਾ, ਡਰਦਾ ਕਿਉਂ ਆਂ? ਤੂੰ ਕਿਸੇ ਦੀ ਚੁਗਲੀ ਨਹੀਂ ਕੀਤੀ, ਨਿੰਦਿਆ ਨਹੀਂ ਕੀਤੀ।" ਜੀਤੂ ਨੇ ਦੀਨੇ ਨੂੰ ਹੌਂਸਲਾ ਦਿੰਦੇ ਹੋਏ ਕਿਹਾ। ਦੀਨਾ ਘੁਮਾਰ, ਕਾਲੀ ਦੇ ਤੱਕੜੇ ਸਰੀਰ ਨੂੰ ਦੇਖਕੇ ਹੋਰ ਵੀ ਸਹਿਮ ਗਿਆ  ਅਤੇ ਫਿਰ ਜੀਤੂ ਵਲ ਇਸੰਾਰਾ ਕਰਦਾ ਹੋਇਆ ਬੋਲਿਆ:
    "ਮੈਂ ਤਾਂ ਕੁਛ ਵੀ ਨਹੀਂ ਦਸ ਰਿਹਾ ਸੀ। ਇਹ ਹੀ ਘਰੋੜ ਘਰੋੜ ਕੇ ਪੁੱਛ ਰਿਹਾ ਸੀ।"
    ਦੀਨੇ ਦੀ ਗੱਲ 'ਤੇ ਸਾਰੇ ਹੱਸਣ ਲੱਗੇ। ਜੀਤੂ ਕਾਲੀ ਨੂੰ ਬਾਂਹ ਤੋਂ ਫੜਦਾ ਹੋਇਆ ਬੋਲਿਆ:
    "ਬਾਬੂ ਜੀ, ਇਹ ਦੱਸੋ ਕਿ ਲੜਾਈ ਸੁੰਰੂ ਕਿਸ ਤਰ੍ਹਾਂ ਹੋਈ ਸੀ।"
    "ਮੰਗੂ ਦੀ ਤਾਂ ਕਿਸੇ ਵੀ ਗੱਲ 'ਤੇ ਲੜਾਈ ਸੁੰਰੂ ਹੋ ਸਕਦੀ ਹੈ।" ਬੰਤੂ ਨੇ ਜੁਆਬ ਦਿੱਤਾ।
    "ਯਾਰੋ ਚੁੱਪ ਰਹੋ, ਕਾਲੀ ਦੇ ਮੂੰਹੋਂ ਪੂਰੀ ਕਹਾਣੀ ਸੁਣਾਂਗੇ।" ਸੰਤੂ ਨੇ ਹੱਥ ਨਾਲ ਸਾਰਿਆਂ ਨੂੰ ਚੁੱਪ ਰਹਿਣ ਦਾ ਇਸੰਾਰਾ ਕੀਤਾ। ਕਾਲੀ ਚੁੱਪ ਰਿਹਾ ਤਾਂ ਬੰਤੂ ਰੋਣ ਦੀ ਬਨਾਉਟੀ ਅਵਾਜ਼ ਕੱਢਦਾ ਹੋਇਆ ਬੋਲਿਆ:
    "ਨਿੱਕੂ, ਮੰਗੂ ਨੂੰ ਕੁੱਟ ਪਈ ਆ। ਜਾ ਕੇ ਉਹਨੂੰ ਚੁੱਕ ਲਿਆ। ਸੰਾਇਦ ਅਜੇ ਤੱਕ ਛੱਪੜ ਵਿੱਚ ਹੀ ਪਿਆ ਹੋਊਗਾ।"
    ਨਿੱਕੂ ਨੂੰ ਚੁੱਪ ਦੇਖ ਕੇ ਬੰਤੂ ਉਹਨੂੰ ਕੁਛ ਹੋਰ ਕਹਿਣ ਹੀ ਵਾਲਾ ਸੀ ਕਿ ਜੀਤੂ ਨੇ ਉਹਨੂੰ ਰੋਕ ਦਿੱਤਾ।
    "ਠਹਿਰ ਯਾਰ, ਬਾਬੂ ਜੀ ਤੋਂ ਪੂਰੀ ਗੱਲ ਤਾਂ ਸੁਣ ਲੈਣ ਦਿਉ।।।। ਬਾਬੂ ਜੀ, ਦੱਸੋ ਨਾ, ਲੜਾਈ ਕਿੱਦਾਂ ਸੁੰਰੂ ਹੋਈ ਸੀ।"
    "ਕੋਈ ਖਾਸ ਲੜਾਈ ਨਹੀਂ ਹੋਈ।।।"।
    ਕਾਲੀ ਨੇ ਇਹ ਸੰਬਦ ਏਨੀ ਗੰਭੀਰਤਾ ਨਾਲ ਕਹੇ ਕਿ ਸਭ ਚੁੱਪ ਹੋ ਗਏ। ਕਾਲੀ ਨੂੰ ਇਸ ਗੱਲ 'ਤੇ ਹੈਰਾਨੀ ਸੀ ਕਿ ਹੁਣ ਜੀਤੂ, ਬੰਤੂ, ਸੰਤੂ ਵਗੈਰਾ ਸੰੇਰ ਬਣੇ ਹੋਏ ਹਨ, ਪਰ ਜਦੋਂ ਮੰਗੂ ਏਥੇ ਹੁੰਦਾ ਤਾਂ ਸਾਰੇ ਇਸ ਤਰ੍ਹਾਂ ਚੁੱਪ ਹੋ ਜਾਂਦੇ ਹਨ ਜਿਵੇਂ ਇਹਨਾਂ ਨੂੰ ਸੱਪ ਸੁੰਘ ਗਿਆ ਹੋਵੇ।
    ਕੁਝ ਚਿਰ ਲਈ ਸਾਰੇ ਚੁੱਪ ਹੋ ਗਏ। ਕਾਲੀ ਦੀ ਗੰਭੀਰ ਅਵਾਜ਼ ਨੇ ਉਹਨਾਂ ਦੀ ਖੁਸੰੀ ਨੂੰ ਕਾਫੂਰ ਕਰ ਦਿੱਤਾ। ਕਾਲੀ ਨੂੰ ਉਹਨਾਂ ਦੇ ਮੁਰਝਾਏ ਚਿਹਰੇ ਦੇਖ ਕੇ ਹਾਸਾ ਆ ਗਿਆ ਅਤੇ ਉਹ ਜੀਤੂ ਦੇ ਪੱਟ 'ਤੇ ਹੱਥ ਮਾਰਦਾ ਹੋਇਆ ਬੋਲਿਆ:
    "ਅੱਜ ਤੇਰੇ ਪਹਿਲਵਾਨ ਦੀਆਂ ਸਾਰੀਆਂ ਖਰਮਸਤੀਆਂ ਝਾੜ ਦਿੱਤੀਆਂ" ਉਹ ਮੰਗੂ ਦੇ ਨਾਲ ਆਪਣੀ ਲੜਾਈ ਦੀ ਕਹਾਣੀ ਸੁਣਾਉਣ ਲੱਗਾ ਤਾਂ ਸਾਰਿਆਂ ਦੇ ਚਿਹਰੇ ਇਕ ਵਾਰ ਫਿਰ ਦਮਕਨ ਲੱਗੇ। ਕਾਲੀ ਨੇ ਉਹਨਾਂ ਨੂੰ ਦੱਸਿਆ ਕਿ ਉਹਨੇ ਮੰਗੂ ਨੂੰ ਚਿੱਤ ਕਰ ਕੇ ਉਹਦੀ ਛਾਤੀ 'ਤੇ ਪੈਰ ਰੱਖ ਕੇ ਕਿਹਾ ਕਿ ਜੇ ਉਹ ਆਦਮੀ ਦੀ ਔਲਾਦ ਹੈ ਤਾਂ ਅੱਜ ਤੋਂ ਬਾਅਦ ਕਿਸੇ 'ਤੇ ਹੱਥ ਨਹੀਂ ਚੁੱਕੇਗਾ। ਕਾਲੀ ਜੇ ਲੜਾਈ ਦਾ ਕੋਈ ਵੇਰਵਾ ਭੁੱਲ ਜਾਂਦਾ ਤਾਂ ਦੀਨਾ ਉਸ ਨੂੰ ਵਿੱਚ ਜੋੜ ਦਿੰਦਾ।
    ਗੱਲਾਂ ਗੱਲਾਂ ਵਿੱਚ ਦਿਨ ਢਲ ਗਿਆ ਤਾਂ ਲੋਕ ਘੜੀ ਭਰ ਆਰਾਮ ਕਰਨ ਲਈ ਲੰਮੇ ਪੈ ਗਏ। ਕਾਲੀ ਵੀ ਅੱਧਸੁੱਤਾ ਜਿਹਾ ਸੀ ਜਦੋਂ ਚੌਂਕੀਦਾਰ ਨੇ ਰੁੱਸੇ ਹੋਏ ਬੱਚੇ ਦੀ ਤਰ੍ਹਾਂ ਸਾਰਿਆਂ ਤੋਂ ਅਲੱਗ ਪਏ ਨਿੱਕੂ ਨੂੰ ਪੁੱਛਿਆ:
    "ਕਾਲੀ ਹੈਗਾ ਇੱਥੇ?"
    ਕਾਲੀ ਨੇ ਆਪਣਾ ਨਾਂ ਸੁਣਿਆ ਤਾਂ ਹੈਰਾਨੀ ਵਿੱਚ ਅੱਖਾਂ ਖੋਲ੍ਹ ਦਿੱਤੀਆਂ। 
    "ਕਿਉਂ ਕੀ ਗੱਲ ਹੈ?" ਨਿੱਕੂ ਮੰਜੀ ਤੋਂ ਉੱਠਦਾ ਹੋਇਆ ਬੋਲਿਆ।
    "ਚੌਧਰੀ ਜੀ ਨੇ ਉਹਨੂੰ ਦੀਵਾਨਖਾਨੇ ਸੱਦਿਆ ਹੈ।"
    "ਉਹ ਸਾਹਮਣੇ ਕਬੂਤਰ  ਦੀ ਤਰ੍ਹਾਂ ਅੱਖਾਂ ਬੰਦ ਕਰਕੇ ਪਿਆ ਹੋਇਆ। ਜਾ ਕੇ ਜਗਾ ਲੈ।" ਨਿੱਕੂ ਨੇ ਕਾਲੀ ਦੇ ਮੰਜੇ ਵਲ ਇਸੰਾਰਾ ਕਰਦਿਆਂ ਕਿਹਾ।
    ਦਾਸੂ ਨੂੰ ਦੇਖ ਕੇ ਸਭ ਲੋਕ ਉੱਠ ਪਏ ਅਤੇ ਅੱਖਾਂ ਹੀ ਅੱਖਾਂ ਵਿੱਚ ਇਸੰਾਰੇ ਕਰਦੇ ਹੋਏ ਇਕ ਦੂਸਰੇ ਤੋਂ ਪੁੱਛਣ ਲੱਗੇ ਕਿ ਉਹ ਕੀ ਕਹਿ ਰਿਹਾ ਹੈ। ਕਾਲੀ ਮੰਜੀ ਤੋਂ ਉੱਠਦਾ ਹੋਇਆ ਬੋਲਿਆ:
    "ਦਾਸੂ, ਕੀ ਗੱਲ ਹੈ?"
    "ਚੌਧਰੀ ਨੇ ਤੈਨੂੰ ਦੀਵਾਨਖਾਨੇ ਸੱਦਿਆ।"
    ਦਾਸੂ ਦੀ ਗੱਲ ਸੁਣ ਕੇ ਦੀਨੇ ਘੁਮਾਰ ਦਾ ਖੂਨ ਖੁਸੰਕ ਹੋ ਗਿਆ ਅਤੇ ਉਹ ਖਿਸਕਦਾ ਖਿਸਕਦਾ ਸਰਕੰਡਿਆਂ ਦੇ ਪਿੱਛੇ ਚਲਾ ਗਿਆ ਤਾਂ ਕਿ ਦਾਸੂ ਦੀਆਂ ਨਜ਼ਰਾਂ ਤੋਂ ਉਹਲੇ ਹੋ ਜਾਵੇ। ਕਾਲੀ ਨੇ ਦੀਨੇ ਦੀ ਭਾਲ ਵਿੱਚ ਚਾਰੀਂ ਪਾਸੀਂ ਦੇਖਿਆ ਅਤੇ ਉਹਨੂੰ ਕਿਤੇ ਨਾ ਦੇਖ ਕੇ ਮੁਸਕਰਾਉਂਦਾ ਹੋਇਆ ਉੱਚੀ ਅਵਾਜ਼ ਵਿੱਚ ਬੋਲਿਆ:
    "ਪਰਜਾਪਤਾ, ਗਧੇ ਲੈ ਕੇ ਛੱਪੜ 'ਤੇ ਪਹੁੰਚ ਜਾਈਂ, ਮੈਂ ਚੌਧਰੀ ਜੀ ਦੀ ਹਵੇਲੀ ਤੋਂ ਸਿੱਧਾ ਉੱਥੇ ਆ ਜਾਵਾਂਗਾ।" 
    ਕਾਲੀ ਨੂੰ ਚੌਧਰੀ ਦੀ ਹਵੇਲੀ ਵਿੱਚੋਂ ਸੱਦਾ ਆਉਣ 'ਤੇ ਸਾਰੇ ਸਹਿਮ ਗਏ। ਜੀਤੂ ਨੇ ਦਾਸੂ ਨੂੰ ਇਕ ਪਾਸੇ ਲਿਜਾ ਕੇ ਧੀਮੀ ਅਵਾਜ਼ ਵਿੱਚ ਪੁੱਛਿਆ:
    "ਚੌਧਰੀ ਨੇ ਕਾਲੀ ਨੂੰ ਕਿਉਂ ਸੱਦਿਆ?"
    ਪਹਿਲਾਂ ਤਾਂ ਦਾਸੂ ਚੁੱਪ ਰਿਹਾ ਪਰ ਜੀਤੂ ਦੇ ਵਾਰ ਵਾਰ ਪੁੱਛਣ 'ਤੇ ਉਹ ਏਧਰ ਉਧਰ ਦੇਖ ਕੇ ਭੇਦਭਰੀ ਅਵਾਜ਼ ਵਿੱਚ ਬੋਲਿਆ:
    "ਅੱਜ ਮੈਂ ਸਵੇਰ ਤੋਂ ਹੀ ਦੀਵਾਨਖਾਨੇ ਵਿੱਚ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਕਾਲੀ ਨੇ ਮੰਗੂ ਦੀ ਚੰਗੀ ਮੁਰੰਮਤ ਕੀਤੀ ਹੈ। ਸਾਲੇ ਨੂੰ ਜਾਨ ਤੋਂ ਮਾਰ ਦਿੰਦਾ ਤਾਂ ਚੰਗਾ ਸੀ। ਸਾਰੀ ਦੁਪਹਿਰ ਚੌਧਰੀ ਦੇ ਤਲਬੇ ਸਹਿਲਾਉਂਦਾ ਹੋਇਆ ਵਿਰਲਾਪ ਕਰਦਾ ਰਿਹਾ। ਇਕ ਦੋ ਵਾਰ ਤਾਂ ਦਹਾੜ ਮਾਰ ਕੇ ਰੋਇਆ ਵੀ। ਇਹ ਤਾਂ ਮੈਨੂੰ ਪਤਾ ਨਹੀਂ ਉਸ ਨੇ ਚੌਧਰੀ ਨੂੰ ਕੀ ਕਿਹਾ ਹੈ, ਪਰ ਉਹ ਸੀ ਗੁੱਸੇ ਵਿੱਚ।"
    ਜੀਤੂ ਨੇ ਅੱਖਾਂ ਹੀ ਅੱਖਾਂ ਵਿੱਚ ਬੰਤੂ ਨੂੰ ਸਾਰੀ ਗੱਲ ਸਮਝਾ ਦਿੱਤੀ। ਕਾਲੀ ਵੀ ਤਾੜ ਗਿਆ ਕਿ ਉਹਨੂੰ ਮੰਗੂ ਨਾਲ ਹੋਈ ਲੜਾਈ ਕਰਕੇ ਸੱਦਿਆ ਗਿਆ ਹੈ। ਉਹ ਦੀਨੇ ਨੂੰ ਛੱਪੜ 'ਤੇ ਭੇਜਣ ਲਈ ਜੀਤੂ ਨੂੰ ਤਾਗੀਦ ਕਰਕੇ ਦਾਸੂ ਦੇ ਨਾਲ ਤੁਰ ਪਿਆ। ਜਦੋਂ ਕਾਲੀ ਅਤੇ ਦਾਸੂ ਕੁਝ ਦੂਰ ਚਲੇ ਗਏ ਤਾਂ ਨਿੱਕੂ ਜੀਤੂ ਅਤੇ ਬੰਤੂ ਦਾ ਮੂੰਹ ਚਿੜਾਉਂਦਾ ਹੋਇਆ ਬੋਲਿਆ:
    "ਕਿਉਂ? ਕੀ ਮਾਂ ਮਰ ਗਈ ਹੈ ਜੋ ਇਸ ਤਰ੍ਹਾਂ ਚੁੱਪ ਬੈਠੇ ਆਂ?"
    ਫਿਰ ਉਹ ਆਪਣੀ ਛਾਤੀ ਥਪਥਪਾਉਂਦਾ ਹੋਇਆ ਬੋਲਿਆ:
    "ਮੰਗੂ ਨੂੰ ਛੇੜਨਾ ਬਲਦ ਦੇ ਸਿੰਗਾਂ 'ਤੇ ਬੈਠਣ ਦੇ ਬਰਾਬਰ ਹੈ। ਹੁਣ ਖੈਰ ਮਨਾਉ ਕਿ ਕਾਲੀ ਥਾਣੇ ਤੋਂ ਉਰੇ ਹੀ ਬਚ ਕੇ ਆ ਜਾਵੇ।"
    ਜੀਤੂ ਅਤੇ ਬੰਤੂ ਜਦੋਂ ਚੁੱਪ ਰਹੇ ਤਾਂ ਨਿੱਕੂ ਉਹਨਾਂ ਦੇ ਮੂੰਹਾਂ ਵਲ ਆਪਣਾ ਚੱਪਾ ਵਧਾਉਂਦਾ ਹੋਇਆ ਕਹਿਣ ਲੱਗਾ:
    "ਹੁਣ ਇੱਥੇ ਕਿਉਂ ਬੈਠਾਂ? ਜਾਹ, ਜਾ ਕੇ ਆਪਣੇ ਬਾਬੂ ਨੂੰ ਛੁਡਾ ਲਿਆ?"
    ਨਿੱਕੂ ਦੀਆਂ ਗੱਲਾਂ ਸੁਣ ਕੇ ਜੀਤੂ ਖਿੱਝ ਗਿਆ ਅਤੇ ਉਹਦੇ ਵਲ ਝੁਕਦਾ ਹੋਇਆ ਬੋਲਿਆ:
    "ਮੰਗੂ ਕੋਈ ਰੱਬ ਨਹੀਂ। ਤੇਰੇ ਮੇਰੇ ਵਾਂਗ ਚਮਾਰ ਹੈ। ਤੂੰ ਧੌਂਸ ਤਾਂ ਏਦਾਂ ਦੇ ਰਿਹਾਂ ਜਿਵੇਂ ਮੰਗੂ ਇਲਾਕੇ ਦਾ ਥਾਣੇਦਾਰ ਲੱਗਾ ਹੋਇਆ ਹੋਵੇ।"
    "ਮੰਗੂ ਦੇ ਸਾਹਮਣੇ ਕਹੇਂ ਤਾਂ ਫਿਰ ਗੱਲ ਹੈ। ਪਿੱਠ ਪਿੱਛੇ ਤਾਂ ਲੋਕ ਸਰਕਾਰ ਨੂੰ ਗਾਲ੍ਹਾਂ ਕੱਢ ਦਿੰਦੇ ਹਨ।" ਨਿੱਕੂ ਨੇ ਜੀਤੂ ਨੂੰ ਲਲਕਾਰਿਆ।
    ਨਿੱਕੂ ਅਤੇ ਜੀਤੂ ਵਿੱਚ ਗੱਲ ਵਧਣ ਲੱਗੀ ਤਾਂ ਬਾਕੀ ਲੋਕ ਉਹਨਾਂ ਵਿੱਚ-ਵਿਚਾਲਾ ਕਰਨ ਲੱਗੇ। 
    ਲੋਕ ਹਾਲੇ ਤੂੰ ਤੂੰ ਮੈਂ ਮੈਂ ਵਿੱਚ ਲੱਗੇ ਹੋਏ ਸੀ ਕਿ ਕਾਲੀ ਤਕੀਏ ਵਿੱਚ ਵਾਪਸ ਆ ਗਿਆ। ਉਹਨੇ ਫਾਂਟਾਂ ਵਾਲੀ ਕਮੀਜ਼ ਅਤੇ ਖਾਕੀ ਨਿੱਕਰ ਪਾਈ ਹੋਈ ਸੀ। ਪੈਰਾਂ ਵਿੱਚ ਪੇਸੰਾਵਰੀ ਚੱਪਲਾਂ ਪਾਈਆਂ ਹੋਈਆਂ ਸਨ ਅਤੇ ਧੁੱਪ ਤੋਂ ਬਚਣ ਲਈ ਸਿਰ 'ਤੇ ਸਾਫੇ ਦੀ ਥਾਂ ਤੌਲੀਆ ਰੱਖਿਆ ਹੋਇਆ ਸੀ। ਉਹਦਾ ਰੰਗ-ਢੰਗ ਦੇਖ ਕੇ ਸਾਰਿਆਂ ਦੇ ਮੂੰਹਾਂ 'ਤੇ ਹੈਰਾਨੀ ਫੈਲ ਗਈ। ਜੀਤੂ ਕਾਲੀ ਦੇ ਕੱਪੜ੍ਹਿਆਂ ਨੂੰ ਸੰਲਾਘਾ ਦੀ ਨਜ਼ਰ ਨਾਲ ਦੇਖਦਾ ਹੋਇਆ ਖੁਸੰ ਹੋ ਕੇ ਬੋਲਿਆ:
    "ਮੇਰਾ ਬਾਬੂ ਜੀ ਅੱਜ ਤਾਂ ਸਚਮੁੱਚ ਦਾ ਬਾਬੂ ਲਗ ਰਿਹਾ।"
    ਨਿੱਕੂ ਖਿੜਖਿੜਾ ਕੇ ਹੱਸ ਪਿਆ।
    "ਰਹੀ ਸਹੀ ਕਸਰ ਚੌਧਰੀ ਪੂਰੀ ਕਰ ਦੇਊਗਾ। ਉਹ ਥੋੜ੍ਹੇ ਦਿਨ ਪਹਿਲਾਂ ਹੀ ਵਲਾਇਤੀ ਜੁੱਤੀ ਲਿਆਇਆ।"
    ਕਾਲੀ ਨੇ ਨਿੱਕੂ ਵਲ ਕੋਈ ਧਿਆਨ ਨਾ ਦਿੱਤਾ ਅਤੇ ਜੀਤੂ ਦੇ ਨੇੜੇ ਜਾ ਕੇ ਬੋਲਿਆ:
    "ਪਰਜਾਪਤ ਦੇ ਨਾਲ ਛੱਪੜ 'ਤੇ ਜਾ  ਕੇ ਗਧਿਆਂ 'ਤੇ ਬੋਰੇ ਲਦਵਾ ਦੇਈਂ। ਮਿੱਟੀ ਮੈਂ ਸਵੇਰੇ ਹੀ ਪੁੱਟ ਆਇਆ ਸੀ। ਮੈਂ ਵੀ ਉੱਥੇ ਜਲਦੀ ਤੋਂ ਜਲਦੀ ਪਹੁੰਚਣ ਦੀ ਕੋਸਿੰਸੰ ਕਰੂੰਗਾ।"
    ਕਾਲੀ ਚੌਧਰੀ ਦੀ ਹਵੇਲੀ ਵਲ ਜਾਣ ਵਾਲੇ ਰਾਹ ਵਲ  ਵਧ ਗਿਆ। ਸਾਰੀਆਂ ਅੱਖਾਂ  ਉਹਦੇ ਉੱਪਰ ਲੱਗੀਆਂ ਹੋਈਆਂ ਸਨ। ਤਾਇਆ ਬਸੰਤਾ ਉਹਦੇ ਵਲ ਧਿਆਨ ਨਾਲ ਦੇਖਦਾ ਹੋਇਆ ਬੋਲਿਆ:
    "ਕਾਲੀ ਦਾ ਰੰਗ ਚਿੱਟਾ ਹੁੰਦਾ ਤਾਂ ਇਹਨਾਂ ਕੱਪੜਿਆਂ ਵਿੱਚ ਇਹ ਵੀ ਗੋਰਾ ਸਾਹਬ ਦਿਖਾਈ ਦਿੰਦਾ।"
    "ਜੇ ਸਾਹਬ ਨਹੀਂ ਹੈ ਤਾਂ ਚੌਧਰੀ ਬਣਾ ਦਊ। ਪਿਛਲੇ ਦਿਨੀਂ ਜੀਤੂ ਨੂੰ ਤਾਂ ਚੌਧਰੀ ਨੇ ਸਾਹਬ ਬਣਾ ਦਿੱਤਾ ਸੀ।" ਨਿੱਕੂ ਨੇ ਜੀਤੂ ਵਲ ਦੇਖਦੇ ਹੋਏ ਕਿਹਾ। ਅਤੇ ਆਪਣੀ ਮੰਜੀ ਚੁੱਕ ਕੇ ਚਮ੍ਹਾਰਲੀ ਵਲ  ਤੁਰ ਪਿਆ।
    ਨਿੱਕੂ ਗਲੀ ਵਿੱਚ ਵੜਦਿਆਂ ਹੀ ਆਪਣੀ ਘਰਵਾਲੀ ਪ੍ਰੀਤੋ ਨੂੰ ਅਵਾਜ਼ਾਂ ਮਾਰਨ ਲੱਗਾ। ਪ੍ਰੀਤੋ ਕੋਠੜੀ ਵਿੱਚ ਸੌਂ ਰਹੀ ਸੀ। ਨਿੱਕੂ ਨੇ ਉਹਨੂੰ ਝੰਜੋੜ ਕੇ ਜਗਾਇਆ ਅਤੇ ਇਕ ਹੀ ਸਾਹ ਵਿੱਚ ਸਾਰੀ ਗੱਲ ਦੱਸ ਦਿੱਤੀ। ਪ੍ਰੀਤੋ ਸਿਰ 'ਤੇ ਦੁਪੱਟਾ ਲੈਣਾ ਵੀ ਭੁੱਲ ਗਈ ਅਤੇ ਮੰਗੂ ਦੀ ਮਾਂ ਜੱਸੋ ਦੇ ਘਰ ਹੋ ਕੇ ਕਾਲੀ ਦੀ ਚਾਚੀ ਪ੍ਰਤਾਪੀ ਦੇ ਕੋਲ ਆ ਗਈ।
    ਥੋੜ੍ਹੇ ਹੀ ਚਿਰ ਵਿੱਚ ਮੁਹੱਲੇ ਵਿੱਚ ਹਾਹਾਕਾਰ ਮੱਚ ਗਈ। ਚਾਚੀ ਪ੍ਰਤਾਪੀ ਅਤੇ ਜੱਸੋ ਇਕ-ਦੂਸਰੀ ਨੂੰ ਗਾਲ੍ਹਾਂ ਕੱਢਦੀਆਂ ਸਿਆਪਾ ਕਰ ਰਹੀਆਂ ਸਨ ਅਤੇ ਗਿਆਨੋ ਹੈਰਾਨ ਹੋਈ ਸੋਚ ਰਹੀ ਸੀ ਕਿ ਦੋਨਾਂ ਦੇ ਮੂੰਹ ਕਿਸ ਤਰ੍ਹਾਂ ਬੰਦ ਕਰੇ।

    11

    ਕਾਲੀ ਸਕੂਲ ਦੇ ਪਿੱਛੇ ਛੋਟੇ ਜਿਹੇ ਮੈਦਾਨ ਵਿੱਚ  ਰੁੱਕ ਕੇ ਚੌਧਰੀ ਦੀ ਹਵੇਲੀ ਵਲ ਦੇਖਣ ਲੱਗਾ। ਉਹਨੂੰ ਮਹਿਸੂਸ ਹੋਇਆ ਕਿ ਸਕੂਲ ਦਾ ਮੈਦਾਨ, ਜਿਸ ਵਿੱਚ ਬੱਚੇ ਅੱਧੀ ਛੁੱਟੀ ਵੇਲੇ ਖੇਡਦੇ ਸਨ, ਪਹਿਲਾਂ ਤੋਂ ਕਾਫੀ ਛੋਟਾ ਹੋ ਗਿਆ ਹੈ ਅਤੇ ਹਵੇਲੀ ਦੀ ਕੰਧ ਸਕੂਲ ਦੇ ਬਹੁਤ ਨੇੜੇ ਪਹੁੰਚ ਗਈ ਹੈ।
    ਕਾਲੀ ਮੈਦਾਨ ਵਿਚੋਂ ਤੁਰ ਕੇ ਦੋ ਵੱਡੇ ਦਰੱਖਤਾਂ ਵਲ ਚਲਾ ਗਿਆ ,ਜਿੱਥੇ ਦੁਪਹਿਰ ਵੇਲੇ ਚੌਧਰੀ ਹਰਨਾਮ ਸਿੰਘ ਅਤੇ ਮੁਹੱਲੇ ਦੇ ਚੌਧਰੀ ਆਰਾਮ ਕਰਦੇ ਹਨ। ਪਰ ਉੱਥੇ ਕਿਸੇ ਨੂੰ ਨਾ ਦੇਖ ਕੇ ਉਹ ਹਵੇਲੀ ਦੇ ਫਾਟਕ ਦੇ ਸਾਹਮਣੇ ਆ ਗਿਆ। ਫਾਟਕ 'ਤੇ ਲੱਗੀਆਂ ਜਿਸਤੀ ਚਾਦਰਾਂ ਦਾ ਰੰਗ ਕਾਲਾ ਪੈ ਗਿਆ ਸੀ। ਉਹ ਫਾਟਕ ਚੌਧਰੀ ਹਰਨਾਮ ਸਿੰਘ ਦੇ ਤਾਏ ਵਸਾਵਾ ਸਿੰਘ ਨੇ ਉਹਨੀਂ ਦਿਨੀਂ ਬਣਾਇਆ ਸੀ ਜਦੋਂ ਉਹਨੂੰ ਜੈ।ਲਦਾਰੀ ਮਿਲੀ ਸੀ। ਹਵੇਲੀ ਦੇ ਅੰਦਰ ਦੀਵਾਨਖਾਨਾ ਵੀ ਜ਼ੈਲਦਾਰੀ ਦੇ ਦਿਨਾਂ ਵਿੱਚ ਹੀ ਬਣਾਇਆ ਗਿਆ ਸੀ।
    ਕਾਲੀ ਨੇ ਫਾਟਕ ਨੂੰ ਹੌਲੀ ਦੇਣੀਂ ਖੋਲ੍ਹ ਕੇ ਅੰਦਰ ਦੇਖਿਆ ਫਿਰ ਅੱਗੇ ਵਧ ਕੇ ਬੰਦ ਕਰ ਦਿੱਤਾ। ਫਾਟਕ ਦੇ ਖੁਲ੍ਹਣ ਅਤੇ ਬੰਦ ਹੋਣ 'ਤੇ ਚਰ-ਚਰ ਦੀ ਅਵਾਜ਼ ਆਈ ਤਾਂ ਇਕ ਕੁੱਤਾ ਜ਼ੋਰ ਦੇਣੀ ਭੌਂਕਿਆ। ਨਾਲ ਹੀ ਦਲਾਨ ਵਿੱਚੋਂ ਟੈਗਰ।।।ਟੈਗਰ।।।ਟੈਗਰ ਦੀ ਅਵਾਜ਼ ਆਈ। ਪਰ ਕੁੱਤਾ ਭੌਂਕਦਾ ਹੋਇਆ ਕਾਲੀ ਵਲ ਦੌੜ ਆਇਆ। ਕਾਲੀ ਪੱਥਰ ਦਾ ਇਕ ਟੁਕੜਾ ਚੁੱਕ ਕੇ ਉਹਨੂੰ ਡਰਾਉਣ ਧਮਕਾਉਣ ਲੱਗਾ। ਦਲਾਨ 'ਚੋਂ ਦਾਸੂ ਦੌੜਾ ਆਇਆ ਅਤੇ ਕੁੱਤੇ ਨੂੰ ਪਟੇ ਤੋਂ ਫੜ ਕੇ ਦਲਾਨ ਵਲ ਲੈ ਗਿਆ ਅਤੇ ਕਾਲੀ ਨੂੰ ਦੀਵਾਨਖਾਨੇ ਵਲ ਜਾਣ ਦਾ ਇਸੰਾਰਾ ਕੀਤਾ।  
    ਕਾਲੀ ਦੀਵਾਨਖਾਨੇ ਵਲ ਜਾਂਦਾ ਹੋਇਆ ਹਵੇਲੀ ਵਿੱਚ ਚਾਰੀਂ ਪਾਸੀਂ ਦੇਖਣ ਲੱਗਾ। ਖੱਬੇ ਪਾਸੇ ਦਾਲਾਨ ਵਿੱਚ ਦੋ ਮੱਝਾਂ ਅਤੇ ਇਕ ਘੋੜੀ ਬੱਝੀ ਹੋਈ ਸੀ। ਉਹਦੇ ਨਾਲ ਹੀ ਇਕ ਪਾਸੇ ਦਾਲਾਨ ਵਿੱਚ ਬਲਦਾਂ ਲਈ ਲੰਮੀ ਖੁਰਲੀ ਬਣੀ ਹੋਈ ਸੀ। ਉਸ ਹੀ ਦਾਲਾਨ ਵਿੱਚ ਦੂਸਰੇ ਪਾਸੇ ਦੋ ਪਹੀਆਂ ਵਾਲੀ ਗੱਡੀ ਖੜੀ ਸੀ ਅਤੇ ਬਾਹਰ ਗੱਡਾ ਖੜਾ ਸੀ। ਦੋਨੋਂ ਦਾਲਾਨਾਂ ਦੇ ਸਿਰਿਆਂ 'ਤੇ ਇਕ-ਇਕ ਕੋਠੜੀ ਸੀ। ਦੂਸਰੀ ਕੋਠੜੀ ਤੋਂ ਦੀਵਾਨਖਾਨੇ ਤੱਕ ਇਕ ਛੋਟੀ ਜਿਹੀ  ਕੰਧ ਸੀ ਜਿਹਦੇ ਪਿੱਛੇ ਚੌਧਰੀ ਦਾ ਤਿੰਮੰਜ਼ਲਾ  ਰਿਹਾਇਸੰੀ ਮਕਾਨ ਸੀ। ਦੀਵਾਨਖਾਨੇ ਦਾ ਪਿਛਲਾ ਹਿੱਸਾ ਵੀ ਰਿਹਾਇਸੰੀ ਮਕਾਨ ਨਾਲ ਮਿਲਿਆ ਹੋਇਆ ਸੀ।
    ਕਾਲੀ ਤਿੰਨ ਪੌੜੀਆਂ ਚੜ੍ਹ ਕੇ ਦੀਵਾਨਖਾਨੇ ਦੇ ਥੜ੍ਹੇ 'ਤੇ ਆ ਗਿਆ ਅਤੇ ਫਿਰ ਬਰਾਂਡੇ ਵਿੱਚ ਰੁਕ ਕੇ ਵਾਰੀ ਵਾਰੀ ਤਿੰਨ ਦਰਵਾਜ਼ਿਆਂ ਵਲ ਦੇਖਣ ਲੱਗਾ ਜਿਹਨਾਂ 'ਤੇ ਬਾਰੀਕ ਸਰਕੰਡਿਆਂ ਦੀਆਂ ਚਿਕਾਂ ਲਟਕ ਰਹੀਆਂ ਸਨ। ਉਹ ਇਸ ਦੁਚਿੱਤੀ ਵਿੱਚ ਸੀ ਕਿ ਕਿਹੜੀ ਚਿਕ ਚੁੱਕ ਕੇ ਅੰਦਰ ਜਾਵੇ ਕਿ ਇਕ ਚਿਕ ਦੇ ਪਿੱਛਿਉਂ ਚੌਧਰੀ ਹਰਨਾਮ ਸਿੰਘ ਦਾ ਭਤੀਜਾ ਹਰਦੇਵ ਬਾਹਰ ਨਿਕਲਿਆ। ਕਾਲੀ ਨੇ ਉਹਨੂੰ ਇਕਦਮ ਪਛਾਣ ਲਿਆ ਅਤੇ ਬੰਦਗੀ ਕਰਦਾ ਹੋਇਆ ਮੁਸਕਰਾ ਕੇ ਬੋਲਿਆ:
    "ਚੌਧਰੀ ਹਰਦੇਵ, ਪਹਿਚਾਣਿਆ ਨਹੀਂ?।।। ਮੈਂ ਕਾਲੀ ਹਾਂ।"
    ਹਰਦੇਵ ਕੁਝ ਪਲਾਂ ਲਈ ਹੈਰਾਨ ਹੋ ਕੇ ਉਹਨੂੰ ਪਛਾਣਨ ਦੀ ਕੋਸਿੰਸੰ ਕਰਦਾ ਰਿਹਾ, ਫਿਰ ਉਹਦੇ ਜ਼ਿਹਨ ਵਿੱਚ ਛੇ ਸਾਲ ਪਹਿਲਾਂ ਦਾ ਕਮਜ਼ੋਰ ਪਰ ਮਜ਼ਬੂਤ ਹੱਡੀ ਦਾ ਮੁੰਡਾ ਉਭਰ ਆਇਆ। ਉਹ ਕਾਲੀ ਵਲ ਹੈਰਾਨੀ ਅਤੇ ਸ਼ਲਾਘਾ ਦੀ ਨਜ਼ਰ ਨਾਲ ਦੇਖਦਾ ਹੋਇਆ ਖੁਸੰੀ ਵਿੱਚ ਬੋਲਿਆ:
    "ਸੁਣਾ ਕਾਲੀ - ਕਦੋਂ ਵਾਪਸ ਆਇਆ ਤੂੰ?" ਫਿਰ ਉਸ ਦੇ ਤੱਕੜੇ ਸਰੀਰ ਨੂੰ ਦੇਖ ਕੇ ਆਪਣੀਆਂ ਬਾਹਾਂ ਅਤੇ ਪੱਟਾਂ ਦੀਆਂ ਮਛਲੀਆਂ ਨੂੰ ਦੋਨੋਂ ਹੱਥਾਂ ਨਾਲ ਘੁੱਟਦਾ ਹੋਇਆ ਕਹਿਣਾ ਲੱਗਾ:
    "ਜਿਸਮ ਅੱਛਾ ਕਮਾਇਆ ਹੈ।"
    ਕਾਲੀ ਜੁਆਬ ਵਿੱਚ ਮੁਸਕਰਾਇਆ। ਹਰਦੇਵ ਆਪਣੇ ਸਾਰੇ ਸਰੀਰ ਨੂੰ ਝਟਕਦਾ ਹੋਇਆ ਬੋਲਿਆ:
    "ਸਵੇਰੇ ਆਕੇ ਮੇਰੀ ਮਾਲਸੰ ਕਰ ਜਾਇਆ ਕਰ। ਇਸ ਪਿੰਡ ਵਿੱਚ ਇਕ  ਵੀ ਅਜਿਹਾ ਚਮਾਰ ਜਾਂ ਕਮੀਨ ਨਹੀਂ ਜੋ ਚੰਗੀ ਤਰ੍ਹਾਂ ਮਾਲਿਸੰ ਕਰ ਸਕੇ। ਮੰਗੂ ਤੋਂ ਕਦੇ ਕਦੇ ਮਾਲਸੰ ਕਰਵਾਉਂਦਾ ਹਾਂ, ਪਰ ਉਹਦੇ ਹੱਥਾਂ ਵਿੱਚ ਜਾਨ ਹੀ ਨਹੀਂ।"
    ਕਾਲੀ ਜੁਆਬ ਵਿੱਚ ਮੁਸਕਰਾਉਂਦਾ ਹੋਇਆ ਬੋਲਿਆ:
    "ਬੜੇ ਚੌਧਰੀ ਸਾਹਬ ਕਿੱਥੇ ਹਨ?"
    ਹਰਦੇਵ ਨੇ ਚਿਕ ਵਲ ਇਸੰਾਰਾ ਕੀਤਾ ਅਤੇ ਉਹਨੂੰ ਜਾਣ ਦੀ ਤਾਗੀਦ ਕਰਦਾ ਹੋਇਆ ਬਾਹਰ ਨਿਕਲ ਗਿਆ।
    ਕਾਲੀ ਚਿਕ ਚੁੱਕ ਕੇ ਅੰਦਰ ਚਲਾ ਗਿਆ ਅਤੇ ਦਰਵਾਜ਼ੇ ਦੇ ਕੋਲ ਰੁਕ ਗਿਆ। ਚੌਧਰੀ ਹਰਨਾਮ ਸਿੰਘ ਨਵਾਰ ਦੇ ਪਲੰਘ 'ਤੇ ਲੰਮਾ ਪਿਆ ਸੀ। ਮੰਗੂ ਦਰਵਾਜ਼ੇ ਤੋਂ ਥੋੜ੍ਹਾ ਪਰ੍ਹੇ  ਛੱਤ ਨਾਲ ਲਟਕਦੇ ਝਾਲਰਦਾਰ ਪੱਖੇ ਨੂੰ ਹੌਲੀ ਹੌਲੀ ਖਿੱਚ ਰਿਹਾ ਸੀ। ਕਾਲੀ ਦੀ ਆਹਟ ਸੁਣ ਕੇ ਚੌਧਰੀ ਨੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਉਹਨੂੰ ਬੈਠਣ ਦਾ ਇਸੰਾਰਾ ਕਰਕੇ ਪਾਸਾ ਵੱਟ ਲਿਆ। ਉੱਥੇ ਬੈਠਣ ਲਈ ਕੁਝ ਵੀ ਨਹੀਂ ਸੀ। ਕਾਲੀ ਨੇ ਜ਼ਮੀਨ 'ਤੇ ਬੈਠਣ ਦੀ ਥਾਂ ਖੜ੍ਹੇ ਰਹਿਣਾ ਹੀ ਠੀਕ ਸਮਝਿਆ। ਉਹ ਮੰਗੂ ਵਲ ਦੇਖਣ ਲੱਗਾ ਜੋ ਰੜੀ ਜ਼ਮੀਨ 'ਤੇ ਪੈਰ ਪਸਾਰੀ ਬੈਠਾ ਪੱਖੇ ਦੀ ਰੱਸੀ ਖਿੱਚ ਰਿਹਾ ਸੀ।
    ਜਦੋਂ ਚੌਧਰੀ ਨੇ ਦੋ-ਚਾਰ ਵਾਰ ਪਾਸਾ ਵੱਟ ਲਿਆ ਤਾਂ ਮੰਗੂ ਪੱਖਾ ਛੱਡ ਕੇ ਰਿਹਾਇਸੰੀ ਮਕਾਨ ਵਲ ਖੁਲ੍ਹਣ ਵਾਲੇ ਦਰਵਾਜ਼ੇ ਵਿੱਚ ਖੜ੍ਹ ਕੇ ਅਵਾਜ਼ਾਂ ਮਾਰਨ ਲੱਗਾ:
    "ਓ ਨੱਥੂ, ਚੌਧਰੀ ਜੀ ਲਈ ਬਦਾਮਾਂ ਦੀ ਸਰਦਈ ਲੈ ਆ।" ਉਹ ਏਧਰ ਉਧਰ ਘੁੰਮਦਾ ਹੋਇਆ ਇਸ ਤਰ੍ਹਾਂ ਅਵਾਜ਼ਾਂ ਮਾਰ ਰਿਹਾ ਸੀ ਜਿਵੇਂ ਇਸ ਘਰ ਦੇ ਇੰਤਜ਼ਾਮ ਵਿੱਚ ਉਹਦਾ ਖਾਸ ਹੱਥ ਹੋਵੇ। ਜਦੋਂ ਉਹਨੂੰ ਕੁਛ ਨਾ ਸੁੱਝਦਾ ਤਾਂ ਉਹ ਦੀਵਾਨਖਾਨੇ ਦੇ ਥੜ੍ਹੇ  'ਤੇ ਖੜਾ ਹੋ ਕੇ ਕੁੱਤਿਆਂ ਨੂੰ ਅਵਾਜ਼ਾਂ ਮਾਰਨ ਲੱਗਦਾ।
    ਥੋੜ੍ਹੀ ਦੇਰ ਬਾਅਦ ਚੌਧਰੀ ਹਰਨਾਮ ਸਿੰਘ ਉੱਠ ਬੈਠਿਆ। ਸਿਰ 'ਤੇ ਸਾਫਾ ਰੱਖਿਆ ਅਤੇ ਮੰਜੇ ਤੋਂ ਪੈਰ ਲਮਕਾ ਕੇ ਬੈਠ ਗਿਆ। ਕਾਲੀ ਨੂੰ ਖੜ੍ਹਾ ਦੇਖ ਕੇ ਉਹਦੇ ਮੱਥੇ 'ਤੇ ਤਿਉੜੀਆਂ ਪੈ ਗਈਆਂ। ਕੋਈ ਹੋਰ ਚਮਾਰ ਹੁੰਦਾ ਤਾਂ ਉਹ ਉਹਨੂੰ ਝੱਟ ਦੋ ਚਾਰ ਗਾਲ੍ਹਾਂ ਕੱਢ ਦਿੰਦਾ ਪਰ ਕਾਲੀ ਦੀ ਡੀਲ-ਡੌਲ ਅਤੇ ਪਹਿਰਾਵਾ ਦੇਖ ਕੇ ਉਹ ਚੁੱਪ ਰਿਹਾ। ਬਦਾਮਾਂ ਦੀ ਸਰਦਾਈ ਪੀ ਕੇ ਉਹ ਕਾਲੀ ਨੂੰ ਕਹਿਣ ਲੱਗਾ;
    "ਤੇਰੇ 'ਤੇ ਕੋਈ ਨਵੀਂ ਜਵਾਨੀ ਨਹੀਂ ਆਈ, ਜੋ ਰਾਹ ਜਾਂਦੇ ਲੋਕਾਂ ਨਾਲ ਲੜਾਈ ਮੁੱਲ ਲੈਂਦਾ ਹੈਂ। ਅਜਿਹੀ ਅੰਨੀ ਜਵਾਨੀ ਛੇਤੀਂ ਹੀਂ ਕਿਸੇ ਖੂਹ-ਟੋਭੇ ਵਿੱਚ ਜਾ ਡਿਗਦੀ ਆ।"
    ਕਾਲੀ ਚੌਧਰੀ ਦੀ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਾ ਸਕਿਆ ਅਤੇ ਹੌਲੀ ਅਵਾਜ਼ ਵਿੱਚ ਬੋਲਿਆ:
    "ਚੌਧਰੀ ਜੀ, ਮੈਂ ਤੁਹਾਡੀ ਗੱਲ ਸਮਝਿਆ ਨਹੀਂ। ਮੈਂ  ਤਾਂ ਕਿਸੇ ਦੇ ਨਾਲ ਝਗੜਾ ਨਹੀਂ ਕਰਦਾ।"
    "ਅੱਜ ਤੂੰ ਮੰਗੂ ਨੂੰ ਕੁੱਟਿਆ। ਜੇ ਉਹਦੀ ਹੱਡੀ ਪਸਲੀ ਟੁੱਟ ਜਾਂਦੀ ਤਾਂ ਕੌਣ ਜਿੰਮੇਵਾਰ ਹੁੰਦਾ।"
    "ਚੌਧਰੀ ਜੀ ਪਹਿਲ ਮੈਂ ਨਹੀਂ ਕੀਤੀ। ਮੈਂ ਛੱਪੜ ਵਿੱਚ ਮਿੱਟੀ ਪੁੱਟ ਰਿਹਾ ਸੀ ਤਾਂ ਮੰਗੂ ਨੇ ਪਹਿਲਾਂ ਮੈਨੂੰ ਗਾਲ੍ਹਾਂ ਕੱਢੀਆਂ, ਫਿਰ ਉਹਨੇ ਗਧਿਆਂ 'ਤੇ ਲੱਦੇ ਹੋਏ ਮਿੱਟੀ ਦੇ ਬੋਰੇ ਹੇਠਾਂ ਸੁੱਟ ਦਿੱਤੇ। ਬਾਅਦ ਵਿੱਚ ਉਹਨੇ ਮੇਰੇ 'ਤੇ ਹੱਥ ਚੁੱਕਿਆ ਤਾਂ ਮੈਨੂੰ ਵੀ ਜਵਾਬ ਦੇਣਾ ਪਿਆ।"
    "ਤੂੰ ਕੁਛ ਕਿਹਾ ਹੋਊ, ਤਾਂ ਉਹਨੇ ਹੱਥ ਚੁੱਕਿਆ। ।।। ਤੇਰਾ ਝਗੜਾ ਮੰਗੂ ਨਾਲ ਹੋਇਆ ਪਰ ਤੂੰ ਕਹੀ ਘੋੜੀ ਦੇ ਮਾਰੀ। ਜੇ ਉਹਦੀ ਲੱਤ 'ਤੇ ਲੱਗ ਜਾਂਦੀ ਤਾਂ ਮੇਰਾ ਪੰਜ ਸੌ ਰੁਪਈਆਂ ਦਾ ਜਾਨਵਰ ਨਕਾਰਾ ਹੋ ਜਾਂਦਾ। ਉਹ ਡਰ ਕੇ ਏਦਾਂ ਦੌੜੀ ਕਿ ਉਹਨੂੰ ਦੋ ਆਦਮੀ ਨੰਗਲ ਕੋਲੋਂ ਫੜ ਕੇ ਲਿਆਏ ਹਨ।"
    ਚੌਧਰੀ ਨੇ ਗੁੱਸੇ ਭਰੀ ਅਵਾਜ਼ ਵਿੱਚ ਕਿਹਾ।
    "ਮੈਂ ਤਾਂ ਘੋੜੀ ਦੇਖੀ ਤੱਕ ਨਹੀਂ, ਕਹੀ ਕਿੱਦਾਂ ਮਾਰਤੀ? ਇਹ ਬਿਲਕੁਲ ਝੂਠ ਹੈ। ਤੁਸੀਂ ਮੰਗੂ ਨੂੰ ਮੇਰੇ ਸਾਹਮਣੇ ਸੱਦ ਕੇ ਪੁੱਛ ਲਉ।" ਕਾਲੀ ਗੁੱਸੇ 'ਚ ਚੌਧਰੀ ਦੇ ਮੰਜੇ ਵਲ ਇਕ ਕਦਮ ਵਧ ਗਿਆ। ਚੌਧਰੀ ਸਰਾਹਣੇ ਨੂੰ ਢੋਅ ਲਾਉਂਦਾ ਹੋਇਆ ਬੋਲਿਆ:
    "ਪਿੰਡ ਵਿੱਚ ਰਹਿਣਾ ਹੈ ਤਾਂ ਭਲਾਮਾਣਸੀ ਨਾਲ ਰਹਿ। ਜਿਸ ਥਾਲੀ 'ਚ ਖਾਂਦਾ, ਉਹਦੇ 'ਚ ਹੀ ਮੋਰੀ ਕਰਨੀ ਚਾਹੁੰਦਾ।"
    "ਚੌਧਰੀ ਜੀ, ਮੈਂ ਕਿਸੇ ਦੀ ਥਾਲੀ ਵਿੱਚ ਨਹੀਂ ਖਾਂਦਾ, ਇਸ ਲਈ ਮੋਰੀ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ।" ਕਾਲੀ ਨੇ ਬਹੁਤ ਗੰਭੀਰ ਅਵਾਜ਼ ਵਿੱਚ ਕਿਹਾ।
    ਕਾਲੀ ਦੇ ਇਸ ਜਵਾਬ ਨੇ ਚੌਧਰੀ ਨੂੰ ਚਕਰਾ ਦਿੱਤਾ। ਅੱਜ ਤੱਕ ਉਹਦੇ ਸਾਹਮਣੇ ਕਿਸੀ ਕਮੀਨ ਜਾਂ ਚਮਾਰ ਨੇ ਇਸ ਢੰਗ ਨਾਲ ਗੱਲ ਨਹੀਂ ਸੀ ਕੀਤੀ। ਉਹਨੂੰ ਗੁੱਸਾ ਤਾਂ ਬਹੁਤ ਆਇਆ ਪਰ ਆਪਣੇ 'ਤੇ ਕਾਬੂ ਰੱਖਦਾ ਹੋਇਆ ਬੋਲਿਆ:
    "ਦੇਖੋ, ਆਪਸ ਵਿੱਚ ਪਿਆਰ ਨਾਲ  ਰਹੋ। ਤੁਹਾਡੀ ਕਿਹੜੀ ਜਾਇਦਾਦ ਸਾਂਝੀ ਹੈ, ਜੋ ਤੁਸੀਂ ਲੜਦੇ ਆਂ।"
    ਕਾਲੀ ਕੁਛ ਦੇਰ ਲਈ ਖਾਮੋਸੰ ਖੜ੍ਹਾ ਰਿਹਾ ਅਤੇ ਫਿਰ ਨਿਮਰਤਾ ਨਾਲ ਬੋਲਿਆ:
    "ਚੌਧਰੀ  ਜੀ ਤੁਸੀਂ ਕਹੋ ਤਾਂ ਛੱਪੜ 'ਚੋਂ ਮਿੱਟੀ ਪੁੱਟ ਲਵਾਂ।"
    "ਛੱਪੜ ਸਾਰਿਆਂ ਦਾ ਸਾਂਝਾ ਹੈ। ਕੀ ਕਮੀਨ, ਕੀ ਚਮਾਰ - ਕੀ ਜੱਟ, ਕੀ ਮਹਾਜਨ। ਜਿੰਨੀ ਜੀਅ ਕਰਦਾ ਮਿੱਟੀ ਪੁੱਟ ਲਵੀਂ, ਪਰ  ਏਨਾ ਖਿਆਲ ਰੱਖੀਂ ਕਿ ਕਿਤੇ ਬਹੁਤ ਡੂੰਘਾ ਟੋਆ ਨਾ ਬਣ ਜਾਵੇ। ਪਰਾਰ ਉੱਚੇ ਮੁਹੱਲੇ ਵਾਲੇ ਪੂਰਨ ਸਿੰਘ ਨੇ ਉੱਥੇ ਖੂਹ ਜਿਹਾ ਪੁੱਟ ਦਿੱਤਾ ਸੀ। ਬਰਸਾਤ ਵਿੱਚ ਛੱਜੂ ਸੰਾਹ ਦੀ ਮੱਝ ਉੱਥੇ ਇਸ ਤਰ੍ਹਾਂ ਫਸ ਗਈ ਕਿ ਉਹਨੂੰ ਬੱਲੀਆਂ ਦੇ ਕੇ ਬਾਹਰ ਕੱਢਣਾ ਪਿਆ।" ਚੌਧਰੀ ਨੇ ਕਾਲੀ ਵਲ ਦੇਖਦਿਆਂ ਕਿਹਾ। ਕੁਝ ਚਿਰ ਬਾਅਦ ਕਾਲੀ ਹੱਥ ਮਲਦਾ ਹੋਇਆ ਬੋਲਿਆ:
    "ਹੁਣ ਜਾਵਾਂ।"
    ਚੌਧਰੀ ਨੇ ਸਿਰ ਹਿਲਾ ਕੇ ਜਾਣ ਦੀ ਇਜਾਜ਼ਤ ਦਿੰਦੇ ਹੋਏ ਕਿਹਾ:
    "ਮੇਰੀ ਗੱਲ ਯਾਦ ਰੱਖੀਂ। ਦੰਗਾ-ਫਸਾਦ ਕਰੋਗੇ ਤਾਂ ਘਾਟਾ ਖਾਉਗੇ।"
    ਕਾਲੀ ਨੇ ਕੋਈ ਜਵਾਬ ਨਾ ਦਿੱਤਾ ਅਤੇ ਬੰਦਗੀ ਕਰ ਕੇ ਕਮਰੇ ਤੋਂ ਬਾਹਰ ਨਿਕਲ ਆਇਆ।
    ਮੰਗੂ ਦੀਵਾਨਖਾਨੇ ਦੇ ਥੜ੍ਹੇ ਦੀਆਂ ਪੌੜੀਆਂ 'ਤੇ ਬੈਠਾ ਸੀ। ਕਾਲੀ ਨੂੰ ਦੇਖ ਕੇ ਉਹ ਨਜ਼ਰਾਂ ਬਚਾ ਕੇ ਵਰਾਂਢੇ ਵਲ ਚਲਾ ਗਿਆ। ਚੌਧਰੀ ਨੇ ਮੰਗੂ ਨੂੰ ਅਵਾਜ਼ਾਂ ਮਾਰੀਆਂ ਤਾਂ ਉਹ ਛੇਤੀ ਨਾਲ ਕਮਰੇ 'ਚ ਵੜ੍ਹ ਗਿਆ। ਫਿਰ ਚੌਧਰੀ ਦੀ ਕੜਕਦਾਰ ਅਵਾਜ਼ ਗੂੰਜੀ:
    "ਕੁੱਤੇ ਦੀ ਔਲਾਦ ਤੂੰ ਘੋੜੀ ਨੂੰ ਖੁਲ੍ਹਾ ਕਿਉਂ ਛੱਡਿਆ ਸੀ। ਕੋਈ ਲੈ ਜਾਂਦਾ ਤਾਂ ਕੀ ਤੇਰਾ ਬਾਪ ਏਨੇ ਰੁਪਈਏ ਭਰਦਾ? ਕੁੱਤਾ ਚਮਾਰ ਹਰ ਗੱਲ ਨਿਰਾਲੀ ਕਰਦਾ।" ਚੌਧਰੀ ਨੂੰ ਗਰਜਦਾ ਸੁਣ ਕੇ ਕਾਲੀ ਇਕ ਪਲ ਲਈ ਰੁਕ ਗਿਆ। ਉਹਨੂੰ ਚਮਾਰ ਦੇ ਸੰਬਦਾਂ ਨਾਲ ਬਹੁਤ ਖਿੱਝ ਸੀ। ਉਹਨੇ ਫਾਟਕ ਵਲ ਜਾਂਦੇ ਹੋਏ ਨੇ ਫੈਸਲਾ ਕਰ ਲਿਆ ਕਿ ਉਹ ਚੌਧਰੀ ਹਰਦੇਵ ਦੀ ਮਾਲਿਸੰ ਕਰਨ ਲਈ ਕਦੇ ਨਹੀਂ ਆਊਗਾ।
    ਕਾਲੀ ਹਵੇਲੀ ਤੋਂ ਸਿੱਧਾ ਛੱਪੜ ਵਲ ਚਲਾ ਗਿਆ। ਉੱਥੇ ਜੀਤੂ ਮਿੱਟੀ ਪੁੱਟ ਰਿਹਾ ਸੀ। ਉਹਨੂੰ ਦੇਖਦੇ ਹੀ ਜੀਤੂ ਨੇ ਕਹੀ ਸੁੱਟ ਦਿੱਤੀ ਅਤੇ ਕਾਲੀ ਵਲ ਵਧਦਾ ਹੋਇਆ ਬੇਚੈਨੀ ਨਾਲ ਬੋਲਿਆ:
    "ਕਿਉਂ ਸੱਦਿਆ ਸੀ ਚੌਧਰੀ ਨੇ?"
    "ਉਹ ਹੀ  ਮੰਗੂ ਵਾਲੀ ਗੱਲ ਸੀ।" ਕਾਲੀ ਨੇ ਬੇਧਿਆਨੀ ਨਾਲ ਜਵਾਬ ਦਿੱਤਾ।
    "ਕੀ ਕਿਹਾ ਉਹਨੇ?"
    "ਕੋਈ ਖਾਸ ਗੱਲ ਨਹੀਂ ਹੋਈ, ਉਲਟੀ ਮੰਗੂ ਨੂੰ ਝਾੜ ਪੈ ਗਈ।" ਕਾਲੀ ਬਹੁਤ ਉਦਾਸ ਅਤੇ ਕ੍ਰੋਧ ਭਰੀ ਅਵਾਜ਼ ਵਿੱਚ ਬੋਲਿਆ:
    "ਮੰਗੂ ਨਾਲ ਗੱਲ ਕਰਦੇ ਵਕਤ ਚੌਧਰੀ ਉਹਨੂੰ ਕੁੱਤਾ ਚਮਾਰ ਜ਼ਰੂਰ  ਕਹਿੰਦਾ।"
    "ਹੋਰ ਕੀ ਉਹਨੂੰ ਰਾਜਾ ਸਾਹਿਬ ਕਹਿ ਕੇ ਬੁਲਾਵੇ? ਚਮਾਰ ਉਹ ਜਨਮ ਤੋਂ ਹੈ ਅਤੇ ਕੁੱਤਾ ਉਹ ਆਪਣੀਆਂ ਕਰਤੂਤਾਂ ਨਾਲ ਬਣ ਗਿਆ ਹੈ।" ਜੀਤੂ ਨੇ ਹਸਦਿਆਂ ਕਿਹਾ।
    ਜੀਤੂ ਨੇ ਹਵੇਲੀ ਵਿੱਚ ਹੋਈ ਗੱਲਬਾਤ ਦਾ ਵਿਸਥਾਰ ਪੁੱਛ ਕੇ ਕਾਲੀ ਨੂੰ ਕਿਹਾ:
    "ਅੱਛਾ ਬਾਬੂ, ਇਹ ਦੱਸ ਤੂੰ ਮੰਗੂ ਨੂੰ ਕਿੱਥੇ ਢਾਹਿਆ ਸੀ?"
    "ਕਿਉਂ?"
    "ਮੈਂ ਉਸ ਥਾਂ ਪਿਸੰਾਬ ਕਰੂੰਗਾ।"
    "ਏਦਾਂ ਨਾ ਕਹਿ। ਆਖਿਰ ਨੂੰ ਉਹ ਵੀ ਸਾਡੇ ਵਾਂਗ ਕੁੱਤਾ ਚਮਾਰ ਆ।"
    ਕਾਲੀ ਨੇ ਗੰਭੀਰਤਾ ਨਾਲ ਕਿਹਾ।
    ਕਾਲੀ ਨੇ ਆਪਣੀ ਕਮੀਜ਼ ਤੇ ਚੱਪਲ ਲਾਹ ਕੇ ਇਕ ਪਾਸੇ ਰੱਖ ਦਿੱਤੀ ਅਤੇ ਕਹੀ ਚੁੱਕ ਕੇ ਮਿੱਟੀ ਪੁੱਟਣ ਲੱਗਾ। ਜੀਤੂ ਨੇ ਇਕ ਪਾਸੇ ਖੜ੍ਹਾ ਹੋ ਕੇ ਉਹਨੂੰ ਕਿਹਾ:
    "ਮੁਹੱਲੇ ਵਿੱਚ ਨਿੱਕੂ ਅਤੇ ਪ੍ਰੀਤੋ ਨੇ ਮਸੰਹੂਰ ਕਰ ਦਿੱਤਾ ਹੈ ਕਿ ਤੂੰ ਮੰਗੂ ਦੀ ਬਾਂਹ ਤੋੜ ਦਿੱਤੀ ਹੈ ਅਤੇ ਤੈਨੂੰ  ਫੜ੍ਹ ਕੇ ਥਾਣੇ ਲੈ ਜਾਣਗੇ। ਹੁਣ ਮੈਂ ਏਧਰ ਆ ਰਿਹਾ ਸੀ ਤਾਂ ਜੱਸੀ ਬੇਰੀ ਹੇਠਾਂ ਖੜੀ ਤੇਰਾ ਸਿਆਪਾ ਕਰ ਰਹੀ ਸੀ। ਪ੍ਰੀਤੋ ਵੀ ਉਹਦੀ ਹਾਂ ਵਿੱਚ ਹਾਂ ਰਲਾ ਰਹੀ ਸੀ।"
    ਕਾਲੀ ਨੇ ਕਹੀ ਰੋਕ ਦਿੱਤੀ ਅਤੇ ਉਤੇਜਿਤ ਅਵਾਜ਼ ਵਿੱਚ ਬੋਲਿਆ:
    "ਚਾਚੀ।।।।"
    ਜੀਤੂ ਨੇ ਕਾਲੀ ਨੂੰ ਟੋਕਦੇ ਹੋਏ ਕਿਹਾ:
    "ਚਾਚੀ ਲੜ ਘੱਟ ਤੇ ਰੋ ਜ਼ਿਆਦਾ ਰਹੀ ਸੀ। ਉਹਨੂੰ ਪ੍ਰੀਤੋ ਨੇ ਯਕੀਨ ਦਿਵਾ ਦਿੱਤਾ ਸੀ ਕਿ ਤੈਨੂੰ ਥਾਣੇ ਵਾਲੇ ਫੜਨ ਆ ਰਹੇ ਹਨ।"
    ਕਾਲੀ ਕੁਝ ਪਲ ਸੋਚ ਵਿੱਚ ਡੁੱਬਾ ਰਿਹਾ ਅਤੇ ਫਿਰ ਜੀਤੂ ਨੂੰ ਕਹਿਣ ਲੱਗਾ:
    "ਤੂੰ ਘਰ ਜਾ ਕੇ ਚਾਚੀ ਨੂੰ ਸਮਝਾ ਦੇ ਕਿ ਮੈਨੂੰ ਥਾਣੇ ਵਾਲੇ ਫੜਨ ਨਹੀਂ ਆ ਰਹੇ। ਜੱਸੀ ਨੂੰ ਦਸ ਦੇਈਂ ਕਿ ਮੰਗੂ ਦੀ ਬਾਂਹ ਨਹੀਂ ਟੁੱਟੀ ਅਤੇ ਉਹ ਚੌਧਰੀ ਦੇ ਕੁੱਤੇ ਦੀ ਦੋਨਾਂ ਹੱਥਾਂ ਨਾਲ ਮਾਲਸੰ ਕਰ ਰਿਹਾ ਹੈ।"
    ਜਦੋਂ ਕਾਲੀ ਅਤੇ ਦੀਨਾ ਛੱਪੜ ਵਿੱਚੋਂ ਨਿਕਲੇ ਤਾਂ ਸੂਰਜ ਛਿਪ ਰਿਹਾ ਸੀ। ਉਹ ਘਰ ਪਹੁੰਚੇ ਤਾਂ ਮਿੱਟੀ ਦੇ ਢੇਰ ਪਿੱਛੇ ਦੀਵੇ ਦੀ ਨਿੰਮੀ ਨਿੰਮੀ ਰੌਸੰਨੀ ਫੈਲੀ ਹੋਈ ਸੀ ਅਤੇ ਮਿੱਟੀ ਦੇ ਢੇਰ ਦਾ ਪਰਛਾਵਾਂ ਛੋਟੀ ਜਿਹੀ ਪਹਾੜੀ ਬਣ ਗਿਆ ਸੀ। ਕਾਲੀ ਨੇ ਗਧਿਆਂ ਦੀਆਂ ਪਿੱਠਾਂ ਤੋਂ ਮਿੱਟੀ ਦੇ ਬੋਰੇ ਹੇਠਾਂ ਸੁੱਟੇ ਤਾਂ ਦੀਵੇ ਦੀ ਬੱਤੀ ਇਕਦਮ ਬਹੁਤ ਉੱਚੀ ਕਰ ਦਿੱਤੀ ਗਈ। ਕਾਲੀ ਨੇ ਦੇਖਿਆ ਕਿ ਦੋ ਅੱਖਾਂ ਉਸ 'ਤੇ ਜੰਮੀਆਂ ਹੋਈਆਂ ਸਨ। ਉਹ ਅੱਖਾਂ ਉਹਨੇ ਪਹਿਲਾਂ ਵੀ ਦੇਖੀਆਂ ਸਨ ਪਰ ਇਸ ਵਕਤ ਉਹ ਬਹੁਤ ਹੀ ਅਜੀਬ, ਵੱਡੀਆਂ ਵੱਡੀਆਂ, ਧੋਤੀਆਂ ਹੋਈਆਂ ਜਾਪ ਰਹੀਆਂ ਸਨ। ਚਾਚੀ ਨੇ ਉੱਠ ਕੇ ਕਾਲੀ ਦੇ ਸਿਰ 'ਤੇ ਵਾਰਨਾ ਕੀਤਾ ਅਤੇ ਮੱਥਾ ਚੁੰਮ ਕੇ ਰੁਆਂਸੀ ਅਵਾਜ਼ ਵਿੱਚ ਬੋਲੀ:
    "ਕਾਕਾ ਮੇਰੇ ਤਾਂ ਪ੍ਰਾਣ ਨਿਕਲ ਗਏ ਸਨ। ਪ੍ਰੀਤੋ ਨੇ ਸਾਰੇ ਮੁਹੱਲੇ ਵਿੱਚ ਮਸੰਹੂਰ ਕਰ ਦਿੱਤਾ ਕਿ ਤੂੰ ਮੰਗੂ ਦੀ ਬਾਂਹ ਤੋੜ ਦਿੱਤੀ ਹੈ ਅਤੇ ਥਾਣੇ ਵਾਲੇ ਤੈਨੂੰ ਫੜਨ ਆ ਰਹੇ ਹਨ।"
    "ਨਾ ਮੰਗੂ ਦੀ ਬਾਂਹ ਟੁੱਟੀ ਹੈ ਅਤੇ ਨਾ ਹੀ ਥਾਣੇ ਵਾਲੇ ਮੈਨੂੰ ਫੜਨ ਆ ਰਹੇ ਹਨ।" ਕਾਲੀ ਨੇ ਤਿੱਖੀ ਅਵਾਜ਼ ਵਿੱਚ ਕਿਹਾ। ਗਿਆਨੋ ਨੇ ਬਹੁਤ ਜ਼ੋਰ ਨਾਲ ਸਾਹ ਛੱਡਿਆ ਜਿਵੇਂ ਉਹ ਬਹੁਤ ਚਿਰ ਤੋਂ ਉਹਦੀ ਛਾਤੀ ਵਿੱਚ ਅਟਕੀ ਹੋਈ ਸੀ ਅਤੇ ਤੇਜ਼ੀ ਨਾਲ ਗਲੀ ਵਿੱਚ ਦੌੜ ਗਈ।
    ਕਾਲੀ ਚਾਚੀ ਦੀਆਂ ਸਾਰੀਆਂ ਗੱਲਾਂ ਨੂੰ ਅਣਸੁਣੀਆਂ ਕਰਦਾ ਹੋਇਆ ਮਿੱਟੀ ਦੇ ਖਿਲਰੇ ਢੇਲੇ ਠੀਕ ਕਰਨ ਲੱਗਾ। ਉਹਨੂੰ ਪਹਿਲੀ ਵਾਰ ਪਛਤਾਵਾ ਹੋ ਰਿਹਾ ਸੀ ਕਿ ਮੰਗੂ ਦੇ ਨਾਲ ਉਹਨੂੰ ਲੜਾਈ ਨਹੀਂ ਸੀ ਕਰਨੀ ਚਾਹੀਦੀ।

    -------ਚਲਦਾ--------