ਖ਼ਬਰਸਾਰ

  •    ਜਰਮਨੀ ਵਿੱਚ ਹੋਇਆ ਸਾਹਿਤਕ ਸੰਮੇਲਨ / ਪੰਜਾਬੀਮਾਂ ਬਿਓਰੋ
  •    ਜਾਰਜ ਮੈਕੀ ਲਾਇਬ੍ਰੇਰੀ ਵਿਚ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਡਾ ਕੰਵਲ ਦੀ ਪੁਸਤਕ 'ਪੰਜਾਬ ਦਾ ਹੱਕ ਸੱਚ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਯੂਨੈਸਕੋ ਕਲੱਬ ਆਫ ਪੰਜਾਬ ਵੱਲੋਂ ਆਯੋਜਿਤ ਕੀਤਾ ਸੈਮੀਨਾਰ / ਪੰਜਾਬੀਮਾਂ ਬਿਓਰੋ
  •    ਇਤਿਹਾਸਕ ਨਾਵਲ 'ਮਹਿੰਗੇ ਮੁੱਲ ਦਾ ਮੋਤੀ' ਲੋਕ ਅਰਪਣ / ਪੰਜਾਬੀਮਾਂ ਬਿਓਰੋ
  •    ਵਿਚਾਰ ਮੰਚ ਵੱਲੋਂ ਕਾਵਿ-ਸੰਗ੍ਰਹਿ 'ਕੁਹਾਸਾ' ਲੋਕ ਅਰਪਣ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    ਭਾਈ ਕਾਹਨ ਸਿੰਘ ਨਾਭਾ ਯਾਦਗਾਰੀ ਐਵਾਰਡ ਜਿਲੀਅਨ ਸਵੇਨ ਨੂੰ / ਪੰਜਾਬੀਮਾਂ ਬਿਓਰੋ
  •    ਦੋ ਰੋਜ਼ਾ ਕਾਵਿ ਗੋਸ਼ਟੀ ਅਤੇ ਕਵੀ ਦਰਬਾਰ / ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ
  •    'ਆਪਣੀ ਹੋਂਦ ਨਾਲ ਜੂਝਦੀ ਨਸੀਬੋ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  • ਲੂ-ਗੇਰਿਗ (ਕਹਾਣੀ)

    ਬਰਜਿੰਦਰ ਢਿਲੋਂ   

    Email: dhillonjs33@yahoo.com
    Phone: +1 604 266 7410
    Address: 6909 ਗਰਾਨਵਿਲੇ ਸਟਰੀਟ
    ਵੈਨਕੂਵਰ ਬੀ.ਸੀ British Columbia Canada
    ਬਰਜਿੰਦਰ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਅੱਜ ਸੁੱਖਾਂ ਦੀ ਤਬੀਅਤ ਬਹੁਤ ਹੀ ਖਰਾਬ ਸੀ। ਉਹ ਮਰਨਾ ਚਾਹੁੰਦੀ ਸੀ ਪਰ ਮਰ ਨਹੀਂ ਸੀ ਰਹੀ।
    "ਹੇ ਪਰਮਾਤਮਾ ਮੇਰੇ ਗੁਨਾਹ ਮੁਆਫ ਕਰਦੇ। ਮੈ ਬਹੁਤ ਮਾੜੇ ਕੰਮ ਕੀਤੇ ਸਨ, ਉਨਾ੍ਹ ਦੀ ਹੀ ਸਜ਼ਾ ਮਿਲ ਰਹੀ ਹੇ।" ਅਚਾਨਕ ਉਸਨੂੰ ਦੋ ਬਚਿਆਂ ਦੇ ਹੱਸ ਣ ਦੀ ਆਵਾਜ਼ ਆਈ। ਉਸ ਇਧਰ ਉਧਰ ਦੇਖਿਆ ਪਰ ਉਸਦੇ ਕਮਰੇ'ਚ ਕੋਈ ਨਹੀਂ ਸੀ। ਇੱਕ ਮੇਜ਼ ਤੇ ਇੱਕ ਪਾਣੀ ਦਾ ਲੋਟਾ ਪਿਆ ਸੀ। ਕੋਲ ਹੀ ਕੁਝ ਦੁਆਈਆਂ ਪਈਆਂ ਸਨ। ਉਸਨੂੰ ਬਹੁਤ ਹੀ ਦਰਦ ਹੁੰਦੀ ਸੀ। ਉਹ ਖਾਣਾ ਵੀ ਨਹੀਂ ਸੀ ਖਾ ਸਕਦੀ।  ਉਹ  ਆਪਣੇ ਹੱਥਾਂ ਨਾਲ ਖਾਣਾ ਮੂੰਹ'ਚ ਵੀ ਨਹੀਂ ਸੀ ਪਾ ਸਕਦੀ, ਉਹ ਬੋਲ ਨਹੀਂ ਸੀ ਸਕਦੀ। ਉਹ ਸੁਣ ਲੈਂਦੀ ਸੀ, ਉਹ ਸਮਝਦੀ ਸੀ। ਉਸਦਾ ਸਰੀਰ ਇੱਕ ਮਾਸ ਦਾ ਲੋਥੜਾ ਸੀ। ਉਹ ਚਾਹੁੰਦਿਆਂ ਹੋਇਆਂ ਵੀ ਆਪਣੇ ਸਰੀਰ ਦੇ ਅੰਗ ਨਾ ਛੂ ਸਕਦੀ ਸੀ ਤੇ ਨਾ ਹੀ ਹਿਲਾ ਸਕਦੀ ਸੀ। 
    ਅਸਲ ਵਿੱਚ ਸੁੱਖਾਂ ਨੂੰ ਪਿਛਲੇ ਸਾਲ ਤੋਂ ਏ ਐਲ ਐਸ ਦੀ ਬਿਮਾਰੀ ਲੱਗ ਗਈ ਸੀ। ਇਸ ਬਿਮਾਰੀ ਨੂੰ ਲੂ-ਗੇਰਿਗ ਨਾਲ ਵੀ ਜਾਣਿਆਂ  ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨਾਲ ਇਨਸਾਨ ਦੇ ਮਸਲਜ਼ ਸੁਕੜਨੇ ਸ਼ੁਰੂ ਹੋ ਜਾਂਦੇ ਹਨ। ਮਸਲਜ਼ ਦੇ ਅੰਦਰ ਨਰਵਜ਼ ਕੰਮ ਨਹੀਂ ਕਰਦੀਆਂ, ਅਤੇ  ਦਿਮਾਗ ਨੂੰ ਮੈਸੇਜ ਨਹੀਂ ਪਹੁੰਚਦਾ। ਇਸ ਬਿਮਾਰੀ ਦਾ ਹਾਲੇ ਤਾਂਈਂ ਕੋਈ ਹੱਲ ਨਹੀਂ ਂਲੱਭਿਆ। 
    ਸ਼ੁਰੂ 'ਚ ਹੀ ਉਸਦੇ ਪੁੱਤਰ ਨੇ ਵੀਲ ਚੇਅਰ ਲਿਆ ਦਿੱਤੀ ਸੀ, ਤਾਂਕਿ ਉਹ ਘਰ ਵਿੱਚ ਚੱਲ ਫਿਰ ਸਕੇ। ਕੋਈ ਪੰਜ ਛੇ ਮਹੀਨੇ ਤਾਂ ਉਹ ਵੀਅਲ ਚੇਅਰ'ਚ ਬੈਠਕੇ ਘਰ ਦੇ ਅੰਦਰ ਬਾਹਰ ਜਾ ਸਕਦੀ ਸੀ, ਪਰ ਉਸਦੀ ਤਬੀਅਤ ਇਸ ਸਾਲ ਜ਼ਿਆਦਾ ਹੀ ਖਰਾਬ ਹੋ ਗਈ ਸੀ। ਉਹ ਇੱਕ ਮਾਸ ਦਾ ਬੰਡਲ ਜਿਹਾ ਬਣਕੇ ਰਹਿ ਗਈ ਸੀ। ਉਸਦੀ ਨੂੰਹ ਜਿਸਨੂੰ ਨੂੰ ਸੁੱਖਾਂ ਨੇ ਸੂæਲੀ ਤੇ ਟੰਗਕੇ ਰਖਿਆ ਸੀ ਅੱਜ ਉਹੀ  ਨੂੰਹ ਉਸਨੂੰ ਖਾਣਾ ਖਿਲਾਉਂਦੀ, ਉਸਦੇ ਡਾਇਪਰ ਚੇਂਜ ਕਰਦੀ ਤੇ ਉਸਨੂੰ ਨਹਾਉਂਦੀ। ਮਰੀਜ਼ ਦਾ ਦਿਮਾਗ  ਤਾਂ ਕੰਮ ਕਰਦਾ, ਪਰ ਉਹ ਆਪਣੇ ਹੱਥ ਪੈਰ ਨਹੀਂ ਹਿਲਾ ਸਕਦਾ। ਉਹ ਗੁਛਾ ਮੁਛਾ ਹੋਈ ਸੋਚਦੀ ਰਹਿੰਦੀ, ਮੈ ਕਿਉਂ ਇਸਨੂੰ ਤੰਗ ਕਰਦੀ ਸੀ। ਅੱਜ ਇਹੀ ਮੇਰੇ ਕੰਮ ਆ ਰਹੀ ਹੈ। ਉਹ ਬੋਲਕੇ ਆਪਣੀ ਨੂੰਹ ਤੋਂ ਮੁਆਫੀ ਮੰਗਣਾ ਚਾਹੁੰਦੀ ਸੀ, ਪਰ ਉਹ ਤਾਂ ਬੋਲ ਹੀ ਨਹੀਂ ਸੀ ਸਕਦੀ।  
    ਵੀਅਲ ਚੇਅਰ ਕਮਰੇ ਦੇ ਇੱਕ ਪਾਸੇ ਪਈ ਅਵਾਜਾਂ ਮਾਰਦੀ ਸੀ, ਪਰ ਸੁਖਾਂ ਤਾਂ ਹਿਲ ਹੀ ਨਹੀਂ ਸੀ ਸਕਦੀ। ਪਹਿਲਾਂ ਪਹਿਲਾਂ ਤਾਂ ਉਹ ਪਾਣੀ ਗਲਾਸ'ਚ ਪਾਕੇ ਪੀ ਲੈਂਦੀ ਸੀ, ਪਰ ਹੌਲੀ ਹੌਲੀ ਉਸਦੀ ਹਾਲਤ  ਬਹੁਤ ਹੀ ਖਾਰਾਬ ਹੋ ਗਈ ਸੀ। ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ। ਕਮਰੇ'ਚ ਪਈ ਉਹ, ਆਪਣੀ ਮੌਤ ਨੂੰ ਉਡੀਕਦੀ ਰਹਿੰਦੀ। ਪਰ ਮੌਤ ਵੀ ਇੱਕ ਐਸੀ ਘਟਨਾ ਹੈ ਕਿ ਮੰਗੋ ਤਾਂ ਆਉਂਦੀ ਨਹੀਂ ਪਰ ਬਿਨ ਬੁਲਾਏ ਆ ਜਾਂਦੀ ਹੈ, ਨਾ ਇਸਦਾ ਕੋਈ ਸਮਾ ਹੈ ਤੇ ਨਾ ਹੀ ਕੋਈ ਸਥਾਨ। ਸੁੱਖਾਂ ਸਿਰਫ ਊਂ ਊਂ ਦੀ ਆਵਾਜ਼ ਕੱਢ ਸਕਦੀ ਸੀ।
    ਉਸਨੂੰ ਹਰ ਰਾਤ ਬੱਚਿਆਂ ਦੇ ਹੱਸਣ ਦੀ ਆਵਾਜ਼ ਆਉਂਦੀ। ਇਹ ਬੱਚੇ ਕਉਣ ਹਨ ਤੇ ਕਿਥੇ ਹਨ। ਬੱਚਿਆਂ ਦੀ ਆਵਾਜ਼ ਸੁਣਕੇ ਉਹ ਚੌਂਕ ਜਾਂਦੀ। 
    ਇੱਕ ਦਿਨ ਉਹ ਪੁੱਛ ਹੀ ਬੈਠੀ, " ਬੱਚੋ, ਤੁਸੀਂ ਕਉਣ ਹੋ। ਮੈਨੂੰ ਦੇਖਕੇ ਹੱਸਦੇ ਕਿਉਂ ਹੋ?"
    ਬੱਚਿਆਂ ਨੇ ਹੱਸਕੇ ਜਵਾਬ ਦਿੱਤਾ, "ਚੇਤਾ ਕਰ, ਬੇਬੇ ਜਦੋਂ ਸਾਡੀ ਮਾਂ ਨੂੰ ਮਜਬੂਰ ਕਰਕੇ ਉਸਦਾ ਅਲਟਰਾ ਸਊਂਡ ਕਰਵਾੱਿeਆ ਸੀ। ਤੇਰੀ ਨੂੰਹ ਮਾਂ ਬਨਣ ਦੇ ਸੁਪਨੇ ਲੈ ਕੇ ਬਹੁਤ ਖੁਸ਼ ਸੀ। ਤੂੰ ਉਸਦੀਆਂ ਸੱਧਰਾਂ ਕੁਚਲ ਦਿੱਤੀਆ। ਸਾਡਾ ਪਿਉ ਤੇਰੀ ਬਹੁਤ ਇਜ਼ਤ ਕਰਦਾ ਸੀ ਪਰ ਤੂੰ ਉਸਨੂੰ ਕਠਪੁਤਲੀ ਬਣਾਕੇ ਰਖਿਆ। ਉਸਦੀ ਸ਼ਰਾਫਤ ਦਾ ਨਾਜਾਇਜ਼ ਫਾਇਦਾ ਉਠਾਇਆ। ਤੂੰ ਮਾਂ ਨੂੰ ਤੇ ਸਾਡੇ ਬਾਪ ਨੂੰ ਭਰੂਣ ਹੱਿਤਆ ਲਈ ਮਜਬੂਰ ਕੀਤਾ। ਅਸੀਂ ਵੀ ਇਸ ਖੂਬਸੂਰਤ ਦੁਨੀਆਂ'ਚ ਆਉਣਾ ਚਾਂਹਦੇ ਸੀ। ਅੱਜ ਤੂੰ ਸਾਰੇ ਪਰਵਾਰ ਤੇ ਭਾਰੀ ਹੋ ਗਈ ਏ। ਤੇਰੇ ਵਾਂਗੂੰ ਤੇਰਾ ਪਰਵਾਰ ਵੀ ਚਾਹੁੰਦਾ ਹੈ ਕਿ ਤੂੰ ਮਰ ਜਾਵੇਂ, ਤੂੰ ਇਸ ਕਸ਼ਟ'ਚੌਂ ਛੁਟਕਾਰਾ ਪਾ ਲਵੇਂ,ਤੇ ਉਹ ਵੀ ਸੁਖੀ ਹੋ ਜਾਣ, ਪਰ ਮਰਨਾ ਉਸ ਇਨਸਾਨ ਲਈ ਬਹੁਤ ਮੁਸ਼ਕਲ ਹੈ ਜਿਸਨੇ ਜੀਵ ਹੱਤਿਆ ਕਰਵਾਈ ਹੋਵੇ। ਤੂੰ ਬੀ ਇਸ ਹਾਲਤ'ਚ ਤੜਫੇਂਗੀ। ਅਚਾਨਕ ਆਪਣੇ ਪੁੱਤਰ ਦੀ ਆਵਾਜ਼ ਸੁਣਕੇ ਉਸਦੀ ਸੋਚਣ ਸ਼ਕਤੀ ਭੰਗ ਹੋ ਗਈ। ਆਪਣੀ ਇਸ ਅਪਾਹਜ ਹਾਲਤ'ਚ ਉਹ ਨਾ ਤਾਂ ਮੁਆਫੀ ਮੰਗ ਸਕਦੀ ਸੀ ਤੇ ਨਾ ਹੀ ਮਰਨ ਦਾ ਤਰਲਾ ਕਰ ਸਕਦੀ ਸੀ। ਉਸਦੀ ਅੱਖ ਲੱਗ ਗਈ। ਬੱਿਚਆਂ ਦਾ ਹਾਸਾ ਫਿਰ ਸੁਣਾਈ ਦਿੱਤਾ। ਉਹ ਮਨ ਦੇ ਅੰਦਰ ਹੀ ਬੱਚਿਆਂ ਤੋਂ ਤੇ ਆਪਣੇ ਪਰਮਾਤਮਾ ਤੋਂ ਆਪਣੇ ਗੁਨਾਹਾਂ ਦੀ ਮੁਆਫੀ ਮੰਗ ਰਹੀ ਸੀ। "ਬੱਚੋ, ਮੈਨੂੰ ਬਖਸ਼ ਦਿਉ। ਉਸ ਵੇਲੇ ਮੇਰੀ ਮੱਤ ਮਾਰੀ ਗਈ ਸੀ।"
    "ਅੱਜ ਤੇਰੀ ਭਰੂਣ ਹੱਤਿਆ ਦੀ ਸਜ਼ਾ ਤੈਨੂੰ ਮਿਲ ਰਹੀ ਹੈ। ਤੂੰ ਬੋਲ ਨਹੀਂ ਸਕਦੀ, ਖਾਣਾ ਖਾ ਨਹੀਂ ਸਕਦੀ, ਨੂੰਹ ਨੂੰ ਗਾਲਾਂ ਕੱਢ ਨਹੀਂ ਸਕਦੀ, ਪੁੱਤਰ ਨੂੰ ਮਾਂ ਦੇ ਖਿਲਾਫ ਭੜਕਾ ਨਹੀਂ ਸਕਦੀ।  ਤੂੰ ਇੱਕ ਲਾਸ਼ ਤੋਂ ਬਿਨਾ ਕੁਝ ਵੀ ਨਹੀਂ। ਪਰ ਯਾਦ ਰੱਖ, ਤੂੰ ਸਾਡੇ ਤਰਲੇ ਤੇ ਮਿੰਨਤਾਂ ਨਹੀਂ ਸਨ ਸੁਣੀਆਂ। ਅੱਜ ਤੇਰੇ ਤਰਲੇ ਤੇ ਮਿੰਨਤਾਂ ਕਿਸੇ ਨਹੀਂ ਸੁਣਨੀਆਂ। ਤੂੰ ਸਾਡਾ ਇਸ ਦੁਨੀਆਂ'ਚ ਪੈਦਾ ਹੋਣ ਦਾ ਹੱਕ ਖੋਹ ਲਿਆ ਸੀ। ਉਸ ਵੇਲੇ ਅਸੀਂ ਇੱਕ ਮਾਸ ਦੇ ਲੋਥੜੇ ਵਾਂਗੂੰ ਮਾਂ ਦੀ ਹਨੇਰੀ ਕੋਖ'ਚ ਬੈਠੀਆਂ ਜੀਊਣ ਦਾ ਹੱਕ ਮੰਗ ਰਹੀਆਂ ਸੀ ਪਰ ਤੂੰ ਸਾਡੀ ਮਾਂ ਦੀ ਇੱਕ ਨਾ ਸੁਣੀ। ਅੱਜ  ਤੂੰ ਜਿਨੀਆਂ ਮਰਜ਼ੀ  ਮਿੰਨਤਾਂ ਕਰ, ਪਰ ਅਸੀਂ ਤੈਨੂੰ ਇਸ ਹਨੇਰੀ ਕੋਠੜੀ'ਚੋਂ ਮਰ ਕੇ ਬਾਹਰ ਨਹੀਂ ਨਿਕਲਣ ਦੇਣਾ। ਤੂੰ ਸਾਨੂੰ ਜੀਊਣ ਨਹੀਂ ਸੀ ਦਿੱਤਾ ਅੱਜ ਅਸਾਂ ਤੈਨੂੰ ਮਰਨ ਨਹੀਂ ਦੇਣਾ।