ਸੋਚਾਂ ਵਿੱਚ ਅਵਾਰਗੀ
(ਕਵਿਤਾ)
ਹਿੰਮਤ ਰੱਖੇ ਚੱਲਦੇ-ਚੱਲਦੇ ਮਿਲ ਜਾਂਦੀ ਹੈ
ਕਦਮਾਂ ਨੂੰ ਰਵਾਨਗੀ ਅਕਸਰ
ਜੋ ਚਿਹਰੇ ਨਿੱਤ ਮਹਿਫ਼ਲ ਸਜਾਉਂਦੇ
ਹੁੰਦੀ ਹੈ ਦਿਲਾਂ 'ਚ ਵੈਰਾਨਗੀ ਅਕਸਰ
ਜਰੂਰੀ ਨਹੀਂ ਚਿਹਰੇ - ਅਦਾਵਾਂ ਦਿਲਕਸ਼ ਹੋਣ
ਮੋਹ ਲੈਂਦੀ ਹੈ ਸਾਦਗੀ ਅਕਸਰ
ਜੇਕਰ ਸ਼ਿਕਾਰ ਦੀ ਹੋਵੇ ਜ਼ਿੰਦਗੀ ਲੰਮੀ
ਖੁੰਝ ਜਾਂਦੇ ਨੇ ਨਿਸ਼ਾਨਚੀ ਅਕਸਰ
ਪੱਥਰਾਂ ਲੲੀ ਸਰਾਪ ਵੀ ਵਰ ਬਣ ਜਾਂਦਾ
ਸ਼ੀਸੇ ਨੂੰ ਮਾਰ ਜਾਂਦੀ ਸੋਹਲਗੀ ਅਕਸਰ
ਜਿਸਮ ਦੇ ਜ਼ਖ਼ਮ ਤਾਂ ਮਿਟ ਜਾਂਦੇ
ਦਿਲ ਦੇ ਜ਼ਖ਼ਮਾਂ 'ਚ ਰਹੇ ਸਦਾ ਤਾਜ਼ਗੀ ਅਕਸਰ
ਬੰਦ ਦਰਵਾਜ਼ਿਆਂ ਨਾਲ ਕੀ ਫ਼ਰਕ ਪੈਂਦਾ
'ਹਰਿਆਓ' ਦੀਆਂ ਸੋਚਾਂ ਵਿੱਚ ਰਹੇ ਅਵਾਰਗੀ ਅਕਸਰ