ਵਿਚ ਕਚਿਹਰੀ ਕੋਈ ਕੇਸ ਨਾ ਚਲੇ, ਮੇਰੀ ਰਾਣੀ ਧੀ ਦਾ,
ਰਾਹ ਕੋਈ ਬੇਗੇਰਤ ਨਾ ਮਲੇ, ਮੇਰੀ ਰਾਣੀ ਧੀ ਦਾ,
ਸ਼ਾਹੀ ਠਾਠਾ ਨਾਲ ਪੜਾਵਾ, ਪੜਾਵਾ ਰਾਣੀ ਧੀ ਨੂੰ,
ਪਵੇ ਨਾ ਪਰਛਾਵਾ ਭੈੜਾ, ਪੁਰੀ ਵਾਹ ਲਾਵਾ ਰਾਣੀ ਧੀ ਨੂੰ,
ਰਿਜ਼ਕ ਖੁਸ਼ੀਆਂ ਖੇੜਿਆਂ ਦਾ ਰਲੇ, ਮੇਰੀ ਰਾਣੀ ਧੀ ਦਾ........
ਵਿਦਿਆ ਪੜਾਈ ਰੱਬਾ ਉਹਦੀ ਹੋਵੇ ਸਦਾ ਸੋਹਣੀ,
ਥੋੜੇ ਵਕਤ ਲਈ ਉਹ, ਰੱਬਾ ਮੇਰੇ ਕੋਲ ਪ੍ਰਹੁਣੀ,
ਕਾਮਯਾਬੀ ਸਦਾ ਰਾਹ ਮਲੇ, ਮੇਰੀ ਰਾਣੀ ਧੀ ਦਾ.....
ਸਹੁਰੇ ਘਰ ਵਿਚ ਜਾ ਕੇ ਉਹ, ਖੁਸ਼ੀਆਂ ਖੇੜੇ ਵੰਡੇ,
ਚੁਗ ਦੇਵਾ ਮੇਰੇ ਸਾਈਆਂ, ਮੈਂ ਦੁਖਾ ਦੇ ਸਾਰੇ ਕੰਡੇ,
ਰਿਜ਼ਕ ਨਾ ਮੇਰੀ ਬਾਲੜੀ ਦਾ ਖਲੇ, ਮੇਰੀ ਰਾਣੀ ਧੀ ਦਾ....
ਜਸਬੀਰ ਲੁਧਿਆਣੇ ਵਾਲਾ, ਲਿਖੇ ਦਿਲ ਦੀਆਂ ਗੱਲਾਂ,
ਸ਼ਾਲਾ ਸਦਾ ਹਵਾਵਾਂ ਧੀਏ, ਤੈਨੂੰ ਸੁਖ ਦੀਆਂ ਘੱਲਾਂ,
ਰਾਜ ਮੇਰੀ ਧੀ ਦਾ ਚਲੇ, ਮੇਰੀ ਰਾਣੀ ਧੀ ਦਾ.......