ਜੋ ਪੂਰਾ ਨਹੀ ਹੋਣਾ
ਓਹ ਖ਼ਾਬ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ eੈ
ਤੇਰੀ ਗੱਲ਼੍ਹਾ ਬਾਤਾਂ
ਮੇਰੇ ਚੇਤਿਆਂ ਚ ਵੱਸੀਆ
ਤੇਰੀ ਮੁਲਕਾਤਾਂ
ਮੇਰੇ ਚੇਤਿਆਂ ਚ ਵੱਸੀਆ
ਕੌੜੇ ਮਿੱਠੇ ਪਲਾਂ ਦੀ
ਕਿਤਾਬ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ
ਬੁਲ੍ਹੀਆਂ ਚ ਹੱਸਣਾ
ਤੇ ਨਾਲੇ ਮੈਨੂੰ ਤੱਕਣਾ
ਜਾਨ ਕੱਢ ਲੈਂਦਾ ਸੀ
ਤੇਰਾ ਰੋਜ਼ ਜੱਚਣਾ
ਗੂਜਦੀ ਜੋ ਕੰਨਾ ਚ
ਆਵਾਜ਼ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ
ਮੇਘੀਆਂ ਲੱਖਣ ਰਹਿੰਦਾਂ
ਹੁਣ ਖੋਇਆਂ ਖੋਇਆਂ ਨੀ
ਹਾਲਤ ਜਿਊਂਦੇ ਦੀ
ਵਾਂਗ ਜਿਵੇ ਮੋਇਆਂ ਨੀ
ਜ਼ਿਦਗੀ ਵੀਰਾਨ ਤੇਰੇ
ਬਾਝ ਬਣ ਗਈ ਏ
ਜੋ ਭੁੱਲਣੀ ਕਦੇ ਨਾ
ਓਹ ਯਾਦ ਬਣ ਗਈ ਏ