ਤੇਰਾ ਡੈਡੀ ਸ਼ੌਕੀਨ ਏ ਗੱਡੀਆ ਦਾ
ਜਿਹੜਾ ਜੌਬ ਕਰੇ ਸਰਕਾਰੀ
ਸਾਡੇ ਘਰ ਹੈ ਇੱਕੋ ਸਾਇਕਲ ਨੀ
ਬਾਪੂ ਜੀਂਹਦੇ ਤੇ ਜਾਵੇ ਦਿਹਾੜੀ
ਸਾਡਾ ਘਰ ਹੈ ਪਿੰਡ ਦੇ ਸੈਂਟਰ ਚ
ਤੁਹਾਡੀ ਦੂਰੋ ਹੀ ਕੋਠੀ ਲਿਸ਼ਕਦੀ ਏ
ਤੁਹਾਡੇ ਪੱਥਰ ਲੱਗਿਆ ਸਾਰੇ ਨੀ
ਕੱਚੇ ਕੋਠੇ ਬੀਬੀ ਮੇਰੀ ਲਿਪਦੀ ਏ
ਤੁਹਾਨੂੰ ਮੀਂਹ ਚ ਪਵੇ ਨਾ ਫ਼ਰਕ ਕੋਈ
ਸਾਡੀ ਚੋਂਦੀ ਏ ਛੱਤ ਸਾਰੀ…..
ਤੇਰਾ ਡੈਡੀ ਸ਼ੌਕੀਨ…….
ਤੂੰ ਆਈ ਫ਼ੋਨ ਹੈ ਰੱਖਿਆ ਨੀ
ਸਾਡੇ ਕੋਲ ਹੈ ਸਿੰਪਲ ਸੈੱਟ ਕੁੱੜੇ
ਸਾਨੂੰ ਬੱਕ ਲਈ ਵੀ ਜੁੜਦੇ ਨਾ
ਨਿੱਤ ਯੂਜ ਕਰੇ ਤੂੰ ਨੈੱਟ ਕੁੱੜੇ
ਫ਼ੋਨ ਆਪਾ ਵੀ ਵਧੀਆ ਲੈਣਾ ਏ
ਰਹਿਜੇ ਦਿਲ ਚ ਰੀਂਝ ਹਰ ਵਾਰੀ
ਤੇਰਾ ਡੈਡੀ ਸ਼ੌਕੀਨ…….
ਤੇਰੇ ਸ਼ੌਕ ਪੂਰੇ ਨੇ ਹੋ ਜਾਦੇ
ਸਾਡੇ ਹੇਠ ਗ਼ਰੀਬੀ ਦੱਬੇ ਨੇ
ਤੂੰ ਜਿੰਦਗੀ ਮਾਣਦੀ ਰੱਜ ਰੱਜ ਕੇ
ਸਾਡੀ ਜਿੰਦ ਨੂੰ ਦੁੱਖ ਕਈ ਲੱਗੇ ਨੇ
ਗੀਤ ਲਖਣ ਮੇਘੀ ਨੇ ਲਿਖਿਆ ਏ
ਨਾਂਹ ਤੇਰੇ ਤੋਂ ਸੁਣ ਕਰਾਰੀ..
ਤੇਰਾ ਡੈਡੀ ਸ਼ੌਕੀਨ ਏ ਗੱਡੀਆ ਦਾ
ਜਿਹੜਾ ਜੌਬ ਕਰੇ ਸਰਕਾਰੀ
ਸਾਡੇ ਘਰ ਹੈ ਇੱਕੋ ਸਾਇਕਲ ਨੀ
ਬਾਪੂ ਜੀਂਹਦੇ ਤੇ ਜਾਵੇ ਦਿਹਾੜੀ