ਉਹ ਸਾਦਗੀ ਤੇ ਸੱਚ ਦੀ ਮੂਰਤ,
ਲੱਗਦੈ ਫੱਕਰ ਫ਼ਕੀਰ ਜਿਹਾ।
ਅਜ਼ੀਜਾਂ ਲਈ ਫੁੱਲ ਤੋਂ ਵੀ ਕੋਮਲ,
ਦੁਸ਼ਮਣ ਲਈ ਕਰੀਰ ਜਿਹਾ।
ਨਾ ਉਸਦੇ ਕੌੜੇ ਬੋਲਾ ਦਾ ਗਿਲਾ ਕਰੀਏ,
ਉਸਦਾ ਗੁੱਸਾ ਪਾਣੀ ਤੇ ਲਕੀਰ ਜਿਹਾ।
ਜ਼ਿੰਦਗੀ ਦੇ ਰੰਗ ਚੁਰਾ ਕੇ ਲੈ ਗਿਆ,
ਕੋਈ ਆਇਆ ਸੀ ਤਸਵੀਰ ਜਿਹਾ।
ਉਹ ਸੱਚਾ ਤੇ ਸੁੱਚਾ ਪਵਿੱਤਰ ਹਮੇਸ਼ਾ,
ਵਗਦੀ ਗੰਗਾ ਦੇ ਨੀਰ ਜਿਹਾ।
ਮਾਂ ਦਾ ਉਹ ਪੂਰਨ ਪੁੱਤਰ ਏ,
ਭੈਣਾਂ ਦੇ ਸਰਵਣ ਵੀਰ ਜਿਹਾ।
ਸ਼ਾਲਾ! ਰੱਬ ਕਰੇ ਉਹ ਉਮਰਾਂ ਮਾਣੇ,
ਰਿਸ਼ਤਾ ਜਿਸ ਨਾਲ (ਕੱਚੀਆਂ ਤੰਦਾਂ ਦੀ) ਜ਼ੰਜੀਰ ਜਿਹਾ।