ਮੌਤ (ਗ਼ਜ਼ਲ )

ਸਤੀਸ਼ ਠੁਕਰਾਲ ਸੋਨੀ   

Email: thukral.satish@yahoo.in
Phone: +91 1682 270599
Cell: +91 94173 58393
Address: ਮਖੂ
ਫਿਰੋਜ਼ਪੁਰ India
ਸਤੀਸ਼ ਠੁਕਰਾਲ ਸੋਨੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕਿਸ ਤਰਾਂ ਦੀ  ਬੇਵੱਸੀ  ਜਿੰਦਗੀ  ਵਿਖਾ ਰਹੀ
ਮੌਤ  ਹੱਥੋਂ ਆਪਣੀ   ਹਸਤੀ  ਮਿਟਾ ਰਹੀ   ।
 
ਥਾਂ ,ਸਬੱਬ ,ਸਮਾ  ਹੈ  ਉਸਦੇ ਇਖਤਿਆਰ  "ਚ "
ਮਰ ਕਿ ਹੀ  ਸਮਝੀਏ ਇਹ  ਸੀ ਮੌਤ ਬੁਲਾ  ਰਹੀ ।
.
ਕਿਸ ਤਰਾਂ ਮੰਨਾਂ ਕਿ  ਕੇਵਲ ਰੱਬ ਹੀ  ਦੇਂਦਾ
ਜਦਕਿ ਬੰਦੇ  ਦੀ ਮੌਤ ਬੰਦੇ ਹੱਥੋਂ ਆ ਰਹੀ  ।
.
ਆਖੋ  ਜੱਲਾਦਾਂ  ਨੂੰ ਧੰਦਾ  ਬੰਦ ਕਰ ਦਿਓ
ਫਰਜ਼ ਉਹਨਾ ਦਾ ਹਿਕਮਤੀ  ਮੰਡੀ  ਨਿਭਾ  ਰਹੀ ।
.
ਮੌਤ ਵੰਡੀ  ਜਾ ਰਹੇ  ਹੱਟੀ ਸਜਾ  ਕੇ
ਸੇਲ ਦੇ ਲਾਲਚ "ਚ " ਹੈ ਭੀੜ  ਵਧੀ ਜਾ ਰਹੀ ।
.
ਦਿਨ -ਬ -ਦਿਨ ਹਰ ਬਸ਼ਰ  ਆਪਣੇ ਘਰ   ਜਾ ਰਿਹਾ
ਮੌਤ ਅੱਗੇ  ਲੱਗ  ਕੇ ਰਸਤਾ ਵਿਖਾ ਰਹੀ   ।
.
ਜਿੰਦਗੀ  ਤਾਂ ਝੂਠ  ਹੈ ,ਮੈਂ ਹਾਂ  ਹਕੀਕਤ
ਮੌਤ ਹਰ ਫੇਰੀ  ਇਹੋ ਗੱਲ ਸਮਝਾ  ਰਹੀ ।