ਸਿਰਜਣਧਾਰਾ ਦੀ ਇਕੱਤਰਤਾ (ਖ਼ਬਰਸਾਰ)


ਲੁਧਿਆਣਾ -- ਸਾਹਿਤਕ ਸੰਸਥਾ ਸਿਰਜਣਧਾਰਾ ਦੀ ਭਰਵੀਂ ਇਕੱਤਰਤਾ ਸਭਾ ਦੇ ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ, ਜਨਰਲ ਸਕੱਤਰ ਮੈਡਮ ਗੁਰਚਰਨ ਕੌਰ ਕੋਚਰ, ਜਨਾਬ ਸਰਦਾਰ ਪੰਛੀ, ਵਿਸ਼ੇਸ਼ ਮਹਿਮਾਨ ਕੈਨੇਡਾ ਤੋਂ ਡਾ. ਜਗਜੀਤ ਸਿੰਘ ਗਰੇਵਾਲ ਅਤੇ ਇੰਗਲੈਂਡ ਤੋਂ ਉਜਾਗਰ ਸਿੰਘ ਭੰਡਾਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ।
ਸ੍ਰੀ ਲੁਧਿਆਣਵੀ ਨੇ ਆਪਣੇ ਵਿਚਾਰ ਰੱਖਦਿਆ ਕਿਹਾ ਕਿ ਵੱਧ ਰਹੀ ਏਡਜ਼ ਨੂੰ ਰੋਕਣ ਦੇ ਲਈ ਸਰਕਾਰ ਨੂੰ ਨਸ਼ਿਆਂ ਤੇ ਦੇਹ-ਵਪਾਰ 'ਤੇ ਕਾਬੂ ਪਾਉਣਾ ਚਾਹੀਦਾ ਹੈ ਅਤੇ ਪੋਲੀਓ ਮੁਹਿੰਮ ਦੀ ਤਰ੍ਹਾਂ ਏਡਜ਼ ਰੋਕੂ ਜਾਗਰੂਕਤਾ ਲਹਿਰ ਚਲਾਇਆ ਹੀ ਨੌਜਵਾਨ ਪੀੜ੍ਹੀ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਇਆ ਜਾ ਸਕਦਾ ਹੈ। 


ਰਚਨਾਵਾਂ ਦਾ ਆਗ਼ਾਜ਼ ਉਜਾਗਰ ਸਿੰਘ ਭੰਡਾਲ ਨੇ ਗੀਤ 'ਹਾਲ ਕੀ ਸੁਣਾਵਾਂ ਅੱਜ ਦੇ ਪੰਜਾਬ ਦਾ, ਪੱਤੀ ਪੱਤੀ ਹੋਏ ਰੰਗਲੇ ਪੰਜਾਬ ਦਾ', ਡਾ. ਜਗਜੀਤ ਸਿੰਘ ਗਰੇਵਾਲ ਨੇ ਆਪਣੀ ਪੁਸਤਕ 'ਪੂਰਨ ਭਗਤ ਚੌਰੰਗੀ ਨਾਥ' ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਮਹਾਂ-ਕਾਵਿ ਵੱਖਰੀ ਕਿਸਮ ਦਾ ਹੈ। ਮੈਡਮ ਕੋਚਰ ਨੇ ਗ਼ਜ਼ਲ 'ਛਪਦੀ ਇਹ ਮਾੜੀ ਖ਼ਬਰ ਜਦ ਅਖ਼ਬਾਰ ਵਿਚ, ਸਹਿਮ ਦਾ ਤੂਫਾਨ ਆ ਜਾਂਦਾ ਹੈ ਹਰ ਪਰਿਵਾਰ ਵਿਚ', ਪ੍ਰੀਤਮ ਪੰਧੇਰ ਨੇ 'ਨ੍ਹੇਰਿਆਂ ਦੇ ਆਦੀ ਐਨੇ ਹੋ ਗਏ ਨੇ ਆਲਣੇ, ਜੁਗਨੂੰਆਂ ਦੀ ਚਮਕ ਤੋਂ ਵੀ ਡਰ ਰਹੇ ਨੇ ਪਾਲਣੇ', ਉਘੇ ਸ਼ਾਇਰ ਸਰਦਾਰ ਪੰਛੀ, ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਵਿਤਾ, ਹਰਦੇਵ ਸਿੰਘ ਕਲਸੀ ਨੇ ਸੱਭਿਆਚਾਰ ਪਿੰਡਾਂ ਦਾ ਹੁਣ ਤਾਂ ਵੇਖਣ ਨੂੰ ਕਿਤੇ ਮਿਲਦਾ ਨਹੀਂ, ਪਿੰ: ਇੰਦਰਜੀਤਪਾਲ ਕੌਰ ਭਿੰਡਰ ਨੇ ਕਹਾਣੀ 'ਮੁੜ ਵਾਪਿਸ ਨਾ ਆਏ', ਰਜਿੰਦਰ ਨਾਥ ਸ਼ਰਮਾ ਨੇ ਮੈਂ ਅਣਖੀ ਪੁੱਤ ਪੰਜਾਬ ਦਾ, ਰਵਿੰਦਰ ਰਵੀ ਨੇ ਸੰਭਲ ਕੇ ਬੈਠੀ ਕੁਰਸੀ ਤੇ, ਪ੍ਰਭਜੀਤ ਸੋਹੀ ਨੇ ਮੇਰੇ ਕਿੰਨੇ ਸਾਥੀ ਨਹੀਂ ਹਾਂ ਮੈਂ ਕੱਲਾ, ਮੀਤ ਅਨਮੋਲ, ਗੁਰਵਿੰਦਰ  ਸ਼ੇਰਗਿੱਲ ਨੇ ਗਰੀਬ ਨੂੰ ਖ਼ਤਮ ਕਰ ਦੇਣਾ, ਇੰਜ: ਸੁਰਜਨ ਸਿੰਘ,  ਅਮਰਜੀਤ ਸ਼ੇਰਪੁਰੀ ਨੇ ਮਾਪੇ ਦੇਣ ਜੋ ਅਸੀਸਾਂ, ਪ੍ਰੋ: ਜੋਗਿੰਦਰ ਸਿੰਘ ਕੰਗ,  ਸੁਰਜੀਤ ਅਲਵੇਲਾ, ਸਤਿਨਾਮ ਸਿੰਘ ਕੋਮਲ, ਸੰਪੂਰਨ ਸਿੰਘ ਸੰਨਮ ਨੇ ਮੇਰਾ ਪਿਆਰ ਮੁਝ ਕੋ ਮਿਲ ਜਾਏ, ਸੁਖਵਿੰਦਰ ਸਿੰਘ ਆਲਮ ਨੇ ਗ਼ਜ਼ਲ, ਰਘੁਬੀਰ ਸਿੰਘ ਸੰਧੂ ਨੇ ਪ੍ਰੇਮ ਨਗਰ ਕੀ ਵਸਤੀ ਮੇਂ, ਗੁਰਦੀਸ਼ ਕੌਰ ਗਰੇਵਾਲ ਨੇ ਸਭ ਕੁਝ  ਇੱਥੋਂ ਮਿਲਿਆ, ਡਾ. ਪ੍ਰਿਤਪਾਲ ਕੌਰ ਚਾਹਲ ਨੇ ਇਕ ਅਨਪੜ੍ਹੀ ਕਿਤਾਬ ਹਾਂ ਮੈਂ, ਡਾ ਪ੍ਰੀਤਮ ਸਿੰਘ ਨੇ ਜ਼ਿੰਦਗੀ ਦਾ ਨਾਮ ਹੈ ਚੱਲਣਾ, ਜਸਵੰਤ ਸਿੰਘ ਧੰਜਲ, ਬੁੱਧ ਸਿੰਘ ਨੀਲੋ, ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।