ਖ਼ਬਰਸਾਰ

  •    ਪੰਜਾਬੀ ਮਾਂ ਡਾਟ ਕਾਮ ਦੇ ਸੰਪਾਦਕ ਸਤਿੰਦਰਜੀਤ ਸਿੰਘ ਸੱਤੀ ਨਾਲ ਸਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਗੀਤਕਾਰ ਕਿਸ਼ੋਰ ਝੰਜੋਟੀ ਨਾਲ ਸਾਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    'ਚੂਹਾ ਲੈ ਗਿਆ ਪੂਣੀ' ਲੋਕ ਅਰਪਣ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਵਿਅੰਗ ਪੁਸਤਕ.ਰੂੜੀਆਂ ਤੇ ਸੁੱਤੇ ਸ਼ੇਰ, ਦੀ ਘੁੰਢ ਚੁਕਾਈ ਹੋਈ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਨਾਹਰ ਨੱਥੂਵਾਲਾ ਨਾਲ ਸਾਹਿਤਕ ਮਿਲਣੀ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਤਾਈ ਨਿਹਾਲੀ ਸਾਹਿਤ ਕਲਾ ਮੰਚ ਦੀ ਇਕੱਤਰਤਾ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਜਸਵੀਰ ਭਲੂਰੀਏ ਦੀ ਪੁਸਤਕ ਮੁਰਝਾਏ ਫੁੱਲ ਲੋਕ ਅਰਪਣ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਬਲਜਿੰਦਰ ਸੇਖਾ ਹੋਏ ਵਿਦਿਆਰਥੀਆਂ ਦੇ ਰੂ-ਬਰੂ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਸਾਧੂ ਰਾਮ ਲੰਗੇਆਣਾ 'ਮਹਿਕ ਵਤਨ ਦੀ ਐਵਾਰਡ 2019 ਨਾਲ ਸਨਮਾਨਿਤ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਡਾ. ਸਾਧੂ ਰਾਮ ਲੰਗੇਆਣਾ ਦਾ ਮੰਚ ਵੱਲੋਂ ਵਿਸ਼ੇਸ਼ ਸਨਮਾਨ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  •    ਹਾਸ-ਵਿਅੰਗ ਮੈਗਜ਼ੀਨ ਸ਼ਬਦ ਤਿ੍ੰਝਣ ਲੋਕ ਅਰਪਣ / ਤਾਈ ਨਿਹਾਲੀ ਸਾਹਿਤ ਕਲਾ ਮੰਚ,ਲੰਗੇਆਣਾ ਕਲਾਂ
  • ਵਿਅੰਗ ਪੁਸਤਕ.ਰੂੜੀਆਂ ਤੇ ਸੁੱਤੇ ਸ਼ੇਰ, ਦੀ ਘੁੰਢ ਚੁਕਾਈ ਹੋਈ (ਖ਼ਬਰਸਾਰ)


    ਬਾਘਾਪੁਰਾਣਾ --  ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੀ ਇੱਕ ਅਹਿਮ ਇਕੱਤਰਤਾ ਮੰਚ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਸਿਟੀ ਸੈਂਟਰ ਮਾਰਕੀਟ ਬਾਘਾਪੁਰਾਣਾ ਵਿਖੇ ਹੋਈ ਜਿਸ ਵਿੱਚ ਵਿਅੰਗਕਾਰ ਸਰਵਨ ਸਿੰਘ ਪਤੰਗ ਮਾਸਟਰ ਸੁਰਜੀਤ ਸਿੰਘ ਮਾਣੂੰਕੇ,ਗੁਰਮੇਜ ਗੇਜਾ ਲੰਗੇਆਣਾ,ਜਗਦੀਸ ਪ੍ਰੀਤਮ ਸਿੰਘ,ਠੱਠੀ ਭਾਈ,ਕੰਵਲਜੀਤ ਭੋਲਾ ਲੰਡੇ,ਗੀਤਕਾਰ ਮਲਕੀਤ ਸਿੰਘ ਥਿੰਧ,ਬੇਅੰਤ ਸਿੰਘ.ਕਿਰਨਦੀਪ ਸਿੰਘ,ਗੀਤਕਾਰ ਯੋਧਾ ਬਰਾੜ,ਗੁਰਚਰਨ ਸਿੰਘ ਚਰਨਾ,ਅਮਨਦੀਪ ਸਿੰਘ,ਗੁਰਸੇਵਕ ਸਿੰਘ ਆਦਿ ਲੇਖਕਾਂ ਨੇ ਭਾਗ ਲਿਆ।ਮੀਟਿੰਗ ਦੀ ਕਾਰਵਾਈ ਦੌਰਾਣ ਨਾਮਵਰ ਵਿਅੰਗਕਾਰ ਸਰਵਨ ਸਿੰਘ ਪਤੰਗ ਦੀ ਨਵ ਪ੍ਰਕਾਸ਼ਤ ਵਿਅੰਗ ਪੁਸਤਕ.ਰੂੜੀਆਂ ਤੇ ਸੁੱਤੇ ਸ਼ੇਰ, ਦੀ ਘੁੰਢ ਚੁਕਾਈ ਮੰਚ ਦੇ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ ਅਤੇ ਲੇਖਕ ਨੂੰ ਵਧਾਈ ਦਿੱਤੀ ਗਈ ਹਾਜਿਰ ਲੇਖਕਾਂ ਨੇ ਆਪੋ ਆਪਣੀਆ ਤਾਜੀਆ ਰਚਨਾਵਾਂ ਪੇਸ਼ ਕੀਤੀਆਂ।ਮੰਚ ਦੇ ਮੁੱਖ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੌਂ ਜਲਦੀ ਹੀ ਇੱਕ ਹਾਸਰਸ ਨਾਲ ਭਰਪੂਰ ਸਮਾਜਿਕ ਬੁਰਾਈਆ ਤੇ ਵਿਅੰਗ ਕਸਦੀ ਤੇ ਲੋਕਾਂ ਨੂੰ ਜਾਗਰੁਕ ਕਰਦੀ ਟੈਲੀ ਫਿਲਮ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਦੇ ਲੇਖਕਾਂ ਦੀ ਇਕ ਸਾਝੀ ਪੁਸਤਕ ਵੀ ਜਲਦੀ ਛਪਾਈ ਜਾ ਰਹੀ ਹੈ